ਰਾੜਾ ਸਾਹਿਬ, 21 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)-ਪੇਡਾ ਵਲੋਂ ਲੁਧਿਆਣਾ ਜ਼ਿਲੇ੍ਹ ਭਰ ਦੇ 11 ਵੱਡੇ ਪਿੰਡ ਚੁਣੇ ਗਏ ਸਨ, ਜਿਸ ਵਿਚ ਉਨ੍ਹਾਂ ਸ਼ਰਤ ਰੱਖੀ ਸੀ ਕਿ ਜਿਹੜਾ ਵੀ ਪਿੰਡ ਮਿੱਥੇ ਸਮੇਂ ਅਨੁਸਾਰ ਆਪਣੇ ਪਿੰਡ ਵਿਚ ਜ਼ਿਆਦਾ ਸੋਲਰ ਐਨਰਜੀ ਪੈਦਾ ਕਰੇਗਾ, ਉਸ ਪਿੰਡ ਨੂੰ ਪੇਡਾ ਵਲੋਂ 1 ਕਰੋੜ ਰੁ. ਦਾ ਪਹਿਲਾ ਇਨਾਮ ਦਿੱਤਾ ਜਾਵੇਗਾ¢ ਪਿੰਡ ਘੁਡਾਣੀ ਕਲ੍ਹਾਂ ਦੇ ਸਰਪੰਚ ਗੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਡਾ ਵਲੋਂ ਰੱਖੀਆਂ ਸਾਰੀਆਂ ਸ਼ਰਤਾਂ ਨੂੰ ਪਿੰਡ ਘੁਡਾਣੀ ਕਲ੍ਹਾਂ ਵਲੋਂ ਪੂਰਾ ਕੀਤਾ ਗਿਆ ਹੈ, ਜਿਸ ਕਰ ਕੇ ਪੇਡਾ ਵਲੋਂ ਗ੍ਰਾਮ ਪੰਚਾਇਤ ਪਿੰਡ ਘੁਡਾਣੀ ਕਲ੍ਹਾਂ ਨੂੰ 1 ਕਰੋੜ ਰੁ. ਦਾ ਪਹਿਲਾ ਇਨਾਮ ਮਿਲਿਆ ਹੈ¢ ਸਰਪੰਚ ਗੁਰਿੰਦਰ ਸਿੰਘ ਨੇ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਾਡੇ ਪਿੰਡ ਨੂੰ ਇਸ ਸਕੀਮ ਵਿਚ ਸ਼ਾਮਿਲ ਕਰਵਾਇਆ ਗਿਆ ਸੀ, ਜਿਸ ਦੀ ਬਦੌਲਤ ਅੱਜ ਉਨ੍ਹਾਂ ਦੇ ਪਿੰਡ ਨੂੰ ਪੇਡਾ ਵਲੋਂ ਪਹਿਲਾਂ ਇਨਾਮ ਦਿੱਤਾ ਗਿਆ ਹੈ¢ ਉਨ੍ਹਾਂ ਨਾਲ ਹੀ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਪੰਚਾਇਤ ਦੀ ਇੱਕ ਬੇਨਤੀ 'ਤੇ ਸੋਲਰ ਸਿਸਟਮ ਲਗਵਾਏ ਗਏ ¢ ਸਰਪੰਚ ਗੁਰਿੰਦਰ ਸਿੰਘ ਗ੍ਰਾਮ ਪੰਚਾਇਤ ਵਲੋਂ ਪਿੰਡ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਪਿੰਡ ਦੀ ਨੁਹਾਰ ਬਦਲੀ ਜਾਵੇਗਾ¢ ਇਸ ਸਮੇਂ ਸਰਪੰਚ ਜਸਵੰਤ ਸਿੰਘ ਕਾਲਾ ਰਾਮਪੁਰ ਵੀ ਮੌਜੂਦ ਸਨ¢ ਇਸ ਮੌਕੇ ਦਲਵਿੰਦਰ ਕੌਰ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਨਿੰਦਰਜੀਤ ਸਿੰਘ, ਕਮਲਪ੍ਰੀਤ ਸਿੰਘ, ਰਬਨਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਬੰਸ ਕੌਰ, ਜਗਜੀਤ ਕੌਰ, ਕਮਲਜੀਤ ਕਰ, ਹਰਮੀਤ ਕੌਰ (ਸਾਰੇ ਪੰਚ) ਆਦਿ ਸਨ¢