ਖੰਨਾ, 21 ਦਸੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੀ ਨਿਆਇਕ ਪ੍ਰਣਾਲੀ ਨਾਲ ਜੁੜੇ ਵਕੀਲਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਬਾਰ ਐਸੋਸੀਏਸ਼ਨ ਖੰਨਾ ਵਲੋਂ ਫੋਰਟਿਸ ਹਸਪਤਾਲ ਲੁਧਿਆਣਾ ਦੀ ਸਹਾਇਤਾ ਨਾਲ ਬਾਰ ਰੂਮ ਵਿਖੇ ਇੱਕ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ¢ ਕੈਂਪ ਵਿਚ ਅੱਖਾਂ ਦੀ ਜਾਂਚ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਸਮੇਤ ਹੋਰ ਜ਼ਰੂਰੀ ਮੈਡੀਕਲ ਜਾਂਚ ਕੀਤੀ ਗਈ¢ ਬਾਰ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਐਡਵੋਕੇਟ ਸੁਮਿਤ ਲੂਥਰਾ ਨੇ ਦੱਸਿਆ ਕਿ ਇਹ ਕੈਂਪ ਹਰ ਸਾਲ ਫੋਰਟਿਸ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ, ਜਿਸ ਵਿਚ ਬਾਰ ਐਸੋਸੀਏਸ਼ਨ ਖੰਨਾ ਦੇ ਵਕੀਲਾਂ ਵਲੋਂ ਸਿਹਤ ਜਾਂਚ ਕਰਵਾਈ ਜਾਂਦੀ ਹੈ ¢ ਮੈਡੀਕਲ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਮਾਣਯੋਗ ਸੀਨੀਅਰ ਜੱਜ ਭੁਪਿੰਦਰ ਮਿੱਤਲ, ਜੱਜ ਪ੍ਰਭਜੋਤ ਕੌਰ, ਜੱਜ ਆਸ਼ਾ ਜਿੰਦਲ ਤੇ ਜੱਜ ਸੰਦੀਪ ਕੌਰ ਵਿਸ਼ੇਸ਼ ਤੌਰ 'ਤੇ ਪਹੁੰਚੇ¢ ਮਾਣਯੋਗ ਜੱਜਾਂ ਨੇ ਖ਼ੁਦ ਵੀ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਹਾਜ਼ਰ ਲੋਕਾਂ ਨੂੰ ਸਮੇਂ-ਸਮੇਂ 'ਤੇ ਸਿਹਤ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ¢ ਉਨ੍ਹਾਂ ਕਿਹਾ ਕਿ ਨਿਯਮਿਤ ਮੈਡੀਕਲ ਜਾਂਚ ਨਾਲ ਬਿਮਾਰੀਆਂ ਦਾ ਸਮੇਂ ਸਿਰ ਪਤਾ ਚੱਲ ਜਾਂਦਾ ਹੈ, ਜਿਸ ਨਾਲ ਸਹੀ ਸਮੇਂ 'ਤੇ ਇਲਾਜ ਸੰਭਵ ਹੋ ਪਾਉਂਦਾ ਹੈ ¢ ਬਾਰ ਐਸੋਸੀਏਸ਼ਨ ਮੈਂਬਰਾਂ ਨੇ ਫੋਰਟਿਸ ਹਸਪਤਾਲ ਦਾ ਵਿਸ਼ੇਸ਼ ਧੰਨਵਾਦ ਕੀਤਾ¢ ਇਸ ਮੌਕੇ ਜੋਤੀ ਕੌਸ਼ਿਕ ਵਾਈਸ ਪ੍ਰਧਾਨ, ਅਮਨਦੀਪ ਸਿੰਘ ਸਕੱਤਰ, ਤੇਜਿੰਦਰਪਾਲ ਸਿੰਘ ਜੁਆਇੰਟ ਸਕੱਤਰ, ਅਨਿਲ ਕੁਮਾਰ ਵਰਮਾ, ਗਿਰੀਸ਼ ਮਹਿਤਾ, ਲਵਲੀਨ ਸ਼ਰਮਾ, ਕਮਲ ਸ਼ਰਮਾ, ਰਵੀ ਕੁਮਾਰ, ਪਰਵਿੰਦਰ ਔਜਲਾ, ਨਿਖਿਲ ਨਈਅਰ, ਹਿਮਾਂਸ਼ੂ ਖੰਨਾ ਆਦਿ ਹਾਜ਼ਰ ਸਨ¢