12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪਿੰਡ ਭੀਖੀ ਖੱਟੜਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 25-12-2025
ਰਾੜਾ ਸਾਹਿਬ, 24 ਦਸੰਬਰ (ਪ੍ਰੀਤਮ ਸਿੰਘ ਮੁਕੰਦਪੁਰੀ, ਸੁਖਵੀਰ ਸਿੰਘ ਚਣਕੋਈਆਂ)-ਪਿੰਡ ਭੀਖੀ ਖੱਟੜਾ ਵਿਖੇ ਹਰ ਸਾਲ ਸੰਗਤਾਂ ਵਲੋਂ ਸ਼ਹੀਦ ਸਿੰਘਾਂ, ਬਾਬਾ ਬੰਦਾ ਸਿੰਘ ਬਹਾਦਰ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਸਮਾਗਮ ਕਰਵਾਏ ਜਾਂਦੇ ਹਨ ¢ ਇਸ ਵਾਰ 27 ਵੇਂ ਸ਼ਹੀਦੀ ਸਮਾਗਮ ਤਹਿਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 19 ਦਸੰਬਰ ਤੋਂ 21 ਦਸੰਬਰ ਤੱਕ ਕਰਵਾਇਆ ਗਿਆ ¢ ਸਮਾਗਮ ਦੇ ਪਹਿਲੇ ਦਿਨ ਰਾਤ ਦੇ ਦੀਵਾਨਾਂ ਵਿਚ ਬਾਬਾ ਹਰਵਿੰਦਰ ਸਿੰਘ ਸ਼ੰਕਰ ਵਾਲੇ, ਦੂਜੇ ਦਿਨ ਬਾਬਾ ਦਰਸਨ ਸਿੰਘ ਬਾਠਾਂ (ਬਾਲੀਆਂ ) ਵਾਲੇ ਅਤੇ ਭੋਗ ਵਾਲੇ ਦਿਨ ਬਾਬਾ ਸਤਨਾਮ ਸਿੰਘ ਸਿੱਧਸਰ ਭੀਖੀ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਕਥਾ ਕੀਰਤਨ ਦੁਬਾਰਾ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ¢ ਤਿੰਨੋ ਦਿਨ ਗੁਰੂ ਦੇ ਲੰਗਰ ਅਟੁੱਟ ਵਰਤਾਏ ਗਏ ਅਤੇ ਆਖ਼ਰੀ ਦਿਨ ਰਾੜਾ ਸਾਹਿਬ ਤੋਂ ਮਲੌਦ ਜਾਣ ਵਾਲੇ ਰੋਡ ਉੱਤੇ ਬਰੈੱਡ ਪਕੌੜਿਆਂ, ਬਿਸਕੁਟ ਅਤੇ ਦੁੱਧ ਦੇ ਲੰਗਰ ਲਗਾਏ ਗਏ ¢ ਇਸ ਮੌਕੇ 'ਤੇ ਮੁਖ ਸੇਵਾਦਾਰ ਸੁਰਮੁੱਖ ਸਿੰਘ ਘੋਲਾ, ਰਾਮ ਸਿੰਘ ਭੀਖੀ, ਰਣਜੀਤ ਸਿੰਘ ਹੈਪੀ, ਹਰਦੇਵ ਸਿੰਘ ਭੀਖੀ, ਟੇਕ ਸਿੰਘ ਭੀਖੀ, ਸਰਬਜੀਤ ਸਿੰਘ ਭੀਖੀ, ਮੇਜਰ ਸਿੰਘ ਭੀਖੀ, ਰਾਮ ਸਿੰਘ ਕਿਲ੍ਹਾ ਹਾਂਸ, ਡਾ. ਰਮਨ ਖਾਨ, ਰਵਿੰਦਰ ਸਿੰਘ ਸਾਬਕਾ ਸਰਪੰਚ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਸ਼ਿੰਦੀ, ਰਾਜਵੀਰ ਸਿੰਘ, ਨਿਰਮਲ ਸਿੰਘ ਪੰਚ, ਗੁਰਸੇਵਕ ਸਿੰਘ, ਸੁਖਵੀਰ ਸਿੰਘ ਅਤੇ ਜਤਿੰਦਰ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਰੈਨੇਸਾਂਸ ਕਾਨਵੈਂਟ ਸਕੂਲ ਅੱਡਾ ਚੌਂਕੀਮਾਨ ਵਿਖੇ ਸ਼ਹੀਦੀ ਹਫ਼ਤਾ ਮਨਾਇਆ ਅਗਲੀ ਖ਼ਬਰ ਧੰਜਲ ਭਰਾਵਾਂ ਨੇ ਯੂਥ ਕਾਂਗਰਸ ਦੇ ਨਵ-ਨਿਯੁਕਤ ਹਲਕਾ ਪ੍ਰਧਾਨ ਮੋਦਗਿੱਲ ਨੂੰ ਕੀਤਾ ਸਨਮਾਨਿਤ <br/>
Ad Position 24