ਮਲੌਦ, 29 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਲਾਕ ਮਲੌਦ ਦੀ ਮਲੌਦ ਦੇ ਵੱਖ ਵੱਖ ਪਿੰਡਾਂ ਦੀਆਂ ਇਕਾਈਆਂ ਨੇ ਸ਼ਮੂਲੀਅਤ ਕੀਤੀ | ਬਲਾਕ ਸਕੱਤਰ ਨਾਜ਼ਰ ਸਿੰਘ ਸਿਆੜ ਨੇ ਦੱਸਿਆ ਕਿ ਪਿੰਡ ਬਿਲਾਸਪੁਰ ਦੀ ਜ਼ਮੀਨ ਤੋਂ ਤਕਰੀਬਨ ਡੇਢ ਸੌ ਸਾਲ ਤੋਂ ਕਾਬਜ਼ ਪਰਿਵਾਰਾਂ ਨੂੰ ਸ਼ੋ੍ਰਮਣੀ ਕਮੇਟੀ ਝੂਠੇ ਸਬੂਤਾਂ ਦੇ ਸਿਰ 'ਤੇ ਬੇਦਖ਼ਲ ਕਰਨ ਦਾ ਮਾਮਲਾ ਵਿਚਾਰਿਆ ਗਿਆ ਅਤੇ ਸਰਬਸੰਮਤੀ ਨਾਲ ਫ਼ੈਸਲਾ ਕਰਕੇ ਜ਼ੋਰਦਾਰ ਸ਼ਮੂਲੀਅਤ ਕੀਤੀ | ਜਥੇਬੰਦੀ ਨੇ ਕਿਹਾ ਕਿ 2 ਜਨਵਰੀ 2026 ਨੂੰ ਕਬਜ਼ਾ ਵਾਰੰਟ ਲੈ ਕੇ ਆ ਰਹੇ ਸ਼ੋ੍ਰਮਣੀ ਕਮੇਟੀ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਮੀਟਿੰਗ ਵਿਚ ਬਿਜਲੀ ਬਿੱਲ 2025, ਬੀਜ ਬਿੱਲ ਅਤੇ ਨਰੇਗਾ ਸਕੀਮ ਨੂੰ ਖ਼ਤਮ ਕਰਨ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਆਉਣ ਵਾਲੇ ਦਿਨਾਂ ਵਿਚ ਪਿੰਡ-ਪਿੰਡ ਜਾਗਰੂਕ ਮੁਹਿੰਮ ਭਖਾਉਣ ਅਤੇ 16 ਜਨਵਰੀ ਨੂੰ ਨਿੱਜੀਕਰਨ ਦੇ ਹਮਲੇ ਦੇ ਵਿਰੋਧ 'ਚ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਅੱਗੇ ਦਿੱਤੇ ਜਾਣ ਦਾ ਫ਼ੈਸਲਾ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ, ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ, ਵਰਿੰਦਰਪਾਲ ਸਿੰਘ ਸੀਹਾਂ ਦੌਦ, ਕਰਨੈਲ ਸਿੰਘ ਰੱਬੋਂ, ਮਨਮਿੰਦਰ ਸਿੰਘ ਕੂਹਲੀ ਕਲਾਂ, ਬਲਵਿੰਦਰ ਸਿੰਘ ਨਿਜਾਮਪੁਰ, ਜਗਦੇਵ ਸਿੰਘ ਸਿਹੌੜਾ, ਸਵਰਨ ਸਿੰਘ ਟਿੰਬਰਵਾਲ, ਗੁਰਮੁੱਖ ਸਿੰਘ ਜੋਗੀਮਾਜਰਾ, ਨਰਿੰਦਰ ਪਾਲ ਸਿੰਘ ਸਿਆੜ, ਗੁਰਦੇਵ ਸਿੰਘ ਕੂਹਲੀ ਖੁਰਦ, ਹਰਪ੍ਰੀਤ ਸਿੰਘ ਲਹਿਲ, ਜਸਵੰਤ ਸਿੰਘ ਸਿਹੌੜਾ, ਰਾਜਪਾਲ ਸਿੰਘ ਦੁਧਾਲ, ਸਵਰਨ ਸਿੰਘ ਸਿਰਥਲਾ, ਗੁਰਜੀਤ ਸਿੰਘ ਪੰਧੇਰਖੇੜੀ ਆਦਿ ਹਾਜ਼ਰ ਸਨ |