ਐਡ. ਪਰਮਜੀਤ ਸਿੰਘ 31 ਦਸੰਬਰ 2026 ਤੱਕ ਸੀਨੀਅਰ ਸਿਟੀਜ਼ਨ ਕੌਂਸਲ ਖੰਨਾ ਦੇ ਫਿਰ ਬਣੇ ਪ੍ਰਧਾਨ
ਅਜੀਤ ਡੈਸਕ
30-12-2025
ਬਿ੍ਜ ਮੋਹਨ ਸ਼ਰਮਾ ਨੇ ਮੰਚ ਦਾ ਸੰਚਾਲਨ ਕਰਦੇ ਹੋਏ ਧਰਮ ਅਤੇ ਸਚਾਈ ਦੇ ਪ੍ਰਤੀਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ | ਖ਼ਜ਼ਾਨਚੀ ਗੁਰਦੀਪ ਕੁਮਾਰ ਪੁਰੀ ਨੇ ਧਾਰਮਿਕ ਵਿਚਾਰ ਰੱਖੇ | ਸੀਨੀਅਰ ਕਬਲਨੈਨ ਸਿੰਘ ਨੇ ਗੁਰੂ ਸਾਹਿਬ ਅਤੇ ਸਾਹਿਬਜਾਦਿਆਂ ਦੀ ਕੁਰਬਾਨੀਆਂ ਦੇ ਬਾਰੇ ਵਿਚਾਰ ਰਖੇ | ਉਪ ਪ੍ਰਧਾਨ ਸੋਹਨ ਲਾਲ, ਡਾ. ਆਰ. ਐਸ. ਟੋਕੀ, ਸ਼ਸ਼ੀ ਮੋਹਨ ਸ਼ਰਮਾ, ਕੇਵਲ ਸਾਹਨੀ, ਨਰੇਸ਼ ਕੁਮਾਰ ਜੇਠੀ ਮੀਟਿੰਗ ਮੌਕੇ ਹਾਜ਼ਰ ਸਨ | ਡਾ. ਮਨਮੋਹਨ ਸਿੰਘ ਨੇ ਗ਼ਜ਼ਲ ਪੇਸ਼ ਕੀਤੀ ਅਤੇ ਸੰਸਥਾ ਦੇ ਕੌਂਸਲ ਵਿਚ ਨਵੇਂ ਮੈਂਬਰ ਐਸ. ਪੀ. ਸਿੰਘ ਮਨਚੰਦਾ ਨੂੰ ੂ ਸਨਮਾਨਿਤ ਕੀਤਾ | ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਦੇ ਸਰਪ੍ਰਸਤ, ਮਿਊਸਿਪਲ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਆਗੂ ਐਡ. ਪ੍ਰੇਮ ਚੰਦ ਬਖਸ਼ੀ ਅਤੇ ਸਰਪ੍ਰਸਤ ਮੰਗਤ ਰਾਏ ਗੁਪਤਾ ਜਿਨ੍ਹਾਂ ਨੇ ਆਪਣੀ ਸੰਸਾਰਿਕ ਯਾਤਰਾ ਪੂਰੀ ਕੀਤੀ, ਲਈ ਕੁੱਝ ਸਮੇਂ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ | ਪ੍ਰਧਾਨ ਐਡ. ਪਰਮਜੀਤ ਸਿੰਘ ਨੇ ਆਪਣਾ ਪ੍ਰਧਾਨਗੀ ਦਾ ਸਮਾਂ ਪੂਰਾ ਹੋਣ ਕਾਰਨ ਆਪਣੇ ਅਹੁਦਾ ਤੋਂ ਅਸਤੀਫ਼ਾ ਦਿੱਤਾ ਪ੍ਰੰਤੂ ਮੀਟਿੰਗ ਵਿਚ ਬੈਠੇ ਸਾਰੇ ਮੈਂਬਰਾਂ ਨੇ 31 ਦਸੰਬਰ 2026 ਤੱਕ ਉਨ੍ਹਾਂ ਨੂੰ ਦੋਬਾਰਾ ਪ੍ਰਧਾਨ ਚੁਣ ਕੇ ਆਪਣੇ ਅਹੁਦੇ 'ਤੇ ਬਣੇ ਰਹਿਣਗੇ | ਇਸ ਮੌਕੇ ਮਾ. ਮਨਮੋਹਨ ਸਿੰਘ, ਸੁਪਰ ਸੀ. ਜਸਵੰਤ ਸਿੰਘ, ਮਨੋਹਰ ਲਾਲ ਵਿਜ, ਮਦਨ ਲਾਲ ਸ਼ਾਹੀ, ਸੁਰਿੰਦਰਪਾਲ ਸ਼ਰਮਾ, ਰਮਨ ਧੀਮਾਨ, ਕੇਵਲ ਕ੍ਰਿਸ਼ਨ, ਗਿਆਨ ਚੰਦ ਸ਼ਰਮਾ, ਹਰਚਰਣਜੀਤ ਅਰੋੜਾ, ਆਰ. ਸੀ. ਢੀਂਗਰਾ, ਮੋਹਨ ਲਾਲ ਨਾਰੰਗ, ਓਮ ਪ੍ਰਕਾਸ਼ ਕੁਮਾਰ, ਨਰਿੰਦਰ ਸਿੰਘ ਲੋਟੇ, ਡਾ. ਅਲਿਲ ਸੁਦਨ, ਸ਼ਿਵ ਚੰਦਰ ਸ਼ਰਮਾ, ਸਰਜੀਵਨ ਕੁਮਾਰ, ਚਿਤਰਜਨ ਮੋਹਨ ਚੋਪੜਾ, ਭੁਪਿੰਦਰ ਸਿੰਘ, ਕੇਸ਼ਵ ਕੁਮਾਰ, ਵਿਪਨ ਵਰਮਾ ਆਦਿ ਹਾਜ਼ਰ ਸਨ |