22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਕੁੱਲ 254 ਅਪਰਾਧਿਕ ਮਾਮਲਿਆਂ 'ਚੋਂ 103 ਐੱਨ. ਡੀ. ਪੀ. ਸੀ. ਐਕਟ ਤਹਿਤ ਦਰਜ ਕਰ 138 ਮੁਲਜ਼ਮਾਂ ਨੂੰ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 31-12-2025
ਮਾਛੀਵਾੜਾ ਸਾਹਿਬ, 30 ਦਸੰਬਰ (ਰਾਜਦੀਪ ਸਿੰਘ ਅਲਬੇਲਾ)-2025 ਮਾਛੀਵਾੜਾ ਪੁਲਸ ਥਾਣੇ ਦੀ ਕਾਰਗੁਜ਼ਾਰੀ ਅਨੁਸਾਰ ਮਾਛੀਵਾੜਾ ਪੁਲਸ ਨੇ ਕੁੱਲ 253 ਅਪਰਾਧਿਕ ਮਾਮਲਿਆਂ 'ਚੋਂ 103 ਮਾਮਲੇ ਐੱਨ. ਡੀ. ਪੀ .ਸੀ. ਐਕਟ ਤਹਿਤ ਦਰਜ ਕਰ 138 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਗਏ | ਥਾਣਾ ਮੁਖੀ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਹੋਏ, ਜਿਸ ਵਿਚ 25 ਕਿਲੋ ਭੁੱਕੀ, 278 ਗ੍ਰਾਮ ਹੈਰੋਇਨ, 380 ਗ੍ਰਾਮ ਗਾਂਜਾ, 1150 ਨਸ਼ੀਲੀਆਂ ਗੋਲੀਆਂ, 100 ਟੀਕੇ ਅਤੇ 2 ਲੱਖ 11,500 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ | ਇਸ ਤੋਂ ਇਲਾਵਾ 2 ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਅਤੇ ਇੱਕ ਦੀ ਪ੍ਰਾਪਰਟੀ 'ਤੇ 'ਪੀਲਾ ਪੰਜਾ' ਚਲਾਇਆ ਗਿਆ | ਪੁਲਿਸ ਵਲੋਂ 57 ਵਿਅਕਤੀ ਅਜਿਹੇ ਕਾਬੂ ਕੀਤੇ, ਜਿਨ੍ਹਾਂ ਦਾ ਡੋਪ ਟੈਸਟ ਪਾਜ਼ੇਟਿਵ ਆਇਆ, ਜਿਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ | ਨਾਜਾਇਜ਼ ਸ਼ਰਾਬ ਤਸਕਰੀ ਦੇ ਮਾਮਲੇ ਵਿਚ ਪੁਲਸ ਨੇ 17 ਮਾਮਲੇ ਦਰਜ ਕਰ 23 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਉਨ੍ਹਾਂ ਤੋਂ 496 ਲੀਟਰ ਅੰਗਰੇਜ਼ੀ ਸ਼ਰਾਬ, 121 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਗਈ | ਮਾਛੀਵਾੜਾ ਇਲਾਕੇ 'ਚ ਕਤਲ ਦੀ ਇੱਕ ਹੀ ਘਟਨਾ ਵਾਪਰੀ ਜਿਸ ਨੂੰ ਮਾਛੀਵਾੜਾ ਪੁਲਸ ਨੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ | ਇਸ ਸਾਲ ਬਲਾਤਕਾਰ ਦੇ ਮਾਮਲੇ 3 ਮਾਮਲੇ ਦਰਜ ਕੀਤੇ ਗਏ ਅਤੇ ਇਸ ਸਾਲ ਟਰੈਵਲ ਏਜੰਟ ਵਲੋਂ ਧੋਖਾਧੜੀ ਦਾ ਇੱਕ ਮਾਮਲਾ ਦਰਜ ਹੋਇਆ | ਦਾਜ ਦਹੇਜ ਦਾ ਕੇਵਲ ਇੱਕ ਹੀ ਮਾਮਲਾ ਦਰਜ ਹੋਇਆ ਜਦਕਿ ਕਾਤਲਾਨਾ ਹਮਲੇ ਦੇ 8 ਮਾਮਲੇ ਦਰਜ ਹੋਏ | ਮਰਨ ਲਈ ਮਜ਼ਬੂਰ ਕਰਨ ਦੀਆਂ ਧਾਰਾਵਾਂ ਤਹਿਤ 2 ਮਾਮਲੇ ਦਰਜ ਹੋਏ ਜਦਕਿ ਐੱਸ.ਸੀ. ਐਕਟ ਤਹਿਤ 1 ਮਾਮਲਾ ਦਰਜ ਕੀਤਾ | ਮਾਛੀਵਾੜਾ ਪੁਲਿਸ ਵਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਵੀ 4 ਮਾਮਲੇ ਦਰਜ ਕੀਤੇ ਗਏ | ਜੂਆ ਐਕਟ ਦਾ ਇੱਕ ਮਾਮਲਾ ਦਰਜ ਹੋਇਆ ਅਤੇ 8100 ਰੁਪਏ ਦੀ ਬਰਾਮਦਗੀ ਹੋਈ | ਮਾਛੀਵਾੜਾ ਇਲਾਕੇ ਵਿਚ ਇਸ ਸਾਲ 23 ਸੜਕ ਹਾਦਸੇ ਹੋਏ ਜਿਨ੍ਹਾਂ 'ਚੋਂ 17 ਵਿਅਕਤੀਆਂ ਦੀ ਮੌਤ ਹੋਈ ਅਤੇ 21 ਜ਼ਖ਼ਮੀ ਹੋਏ | ਮਾਛੀਵਾੜਾ ਟਰੈਫ਼ਿਕ ਪੁਲਸ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 156 ਚਲਾਨ ਕੱਟੇ ਅਤੇ ਉਨ੍ਹਾਂ ਤੋਂ ਭਾਰੀ ਜੁਰਮਾਨਾ ਵੀ ਵਸੂਲਿਆ ਗਿਆ | ਇਸ ਵਾਰ ਵਹੀਕਲ ਚੋਰੀ ਦੇ 5 ਮਾਮਲੇ ਦਰਜ ਹੋਏ ਜਿਨ੍ਹਾਂ 'ਚੋਂ 3 ਨੂੰ ਪੁਲਸ ਵਲੋਂ ਸੁਲਝਾ ਲੈਣ ਦਾ ਦਾਅਵਾ ਕੀਤਾ ਗਿਆ | ਇਸ ਤੋਂ ਇਲਾਵਾ 8 ਹੋਰ ਚੋਰੀ ਦੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ 'ਚੋਂ 4 ਨੂੰ ਪੁਲਸ ਨੇ ਸੁਲਝਾ ਲਿਆ ਹੈ | ਸੰਨ 2025 ਵਿਚ ਮਾਛੀਵਾੜਾ ਪੁਲਸ ਥਾਣਾ ਅਧੀਨ ਆਉਂਦੇ ਖੇਤਰ ਵਿਚ 39 ਵਿਅਕਤੀਆਂ ਦੀ ਸ਼ੱਕੀ ਹਾਲਤ ਵਿਚ ਮੌਤ ਹੋਈ | ਇਨ੍ਹਾਂ 'ਚੋਂ ਉਹ ਵਿਅਕਤੀ ਹਨ ਜਿਨ੍ਹਾਂ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਆਤਮ ਹੱਤਿਆ ਕਰ ਲਈ ਜਾਂ ਸ਼ੱਕੀ ਹਾਲਤਾਂ ਵਿਚ ਮਿ੍ਤਕ ਪਾਏ ਗਏ | ਮਾਛੀਵਾੜਾ ਪੁਲਸ ਵਲੋਂ ਅਜਿਹੇ ਕਰੀਬ 39 ਮਾਮਲਿਆਂ ਵਿਚ ਧਾਰਾ 174 ਤਹਿਤ ਕਾਨੂੰਨੀ ਕਾਰਵਾਈ ਕੀਤੀ |
Ad Position 22
No active advertisement
ਪਿਛਲੀ ਖ਼ਬਰ ਵਣ ਰੇਂਜ ਸਮਰਾਲਾ ਸੂਚਨਾ ਦੇਣ ਤੋਂ ਕਰਦਾ ਹੈ ਟਾਲ ਮਟੋਲ, ਮੁੱਖ ਮੰਤਰੀ ਨੂੰ ਕੀਤੀ ਸ਼ਿਕਾਇਤ- ਨੰਬਰਦਾਰ ਬੈਨੀਪਾਲ ਅਗਲੀ ਖ਼ਬਰ ਐਸ. ਐਸ. ਪੀ. ਡਾ. ਬੈਂਸ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਅਪਰਾਧੀ ਫੜਨ ਦਾ ਬਣਾਇਆ ਨਵਾਂ ਰਿਕਾਰਡ
Ad Position 24