22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਐਸ. ਐਸ. ਪੀ. ਡਾ. ਬੈਂਸ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਅਪਰਾਧੀ ਫੜਨ ਦਾ ਬਣਾਇਆ ਨਵਾਂ ਰਿਕਾਰਡ

Ad Position 21
No active advertisement
ਅਜੀਤ ਡੈਸਕ 31-12-2025
ਖੰਨਾ, 30 ਦਸੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਪੁਲਿਸ ਦੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਨਸ਼ਿਆਂ ਅਤੇ ਅਪਰਾਧਾਂ ਖ਼ਿਲਾਫ਼ ਦਿੱਤੇ ਗਏ ਸਖ਼ਤ ਤੇ ਸਪਸ਼ਟ ਨਿਰਦੇਸ਼ਾਂ ਦੇ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਨੇ ਸਾਲ 2025 ਦੌਰਾਨ ਬੇਹੱਦ ਸ਼ਾਨਦਾਰ ਅਤੇ ਇਤਿਹਾਸਕ ਕਾਰਗੁਜ਼ਾਰੀ ਦਰਜ ਕੀਤੀ ਹੈ | ਨਸ਼ਾ ਤਸਕਰੀ, ਸੰਗੀਨ ਅਪਰਾਧਾਂ, ਗੈਰਕਾਨੂੰਨੀ ਅਸਲੇ ਅਤੇ ਭਗੌੜਿਆਂ ਖਿਲਾਫ ਕੀਤੀ ਗਈ ਲਗਾਤਾਰ ਕਾਰਵਾਈ ਕਾਰਨ ਖੰਨਾ ਪੁਲਿਸ ਦੀ ਕਾਰਗੁਜ਼ਾਰੀ ਲੋਕਾਂ ਵਿਚ ਭਰੋਸਾ ਕਾਇਮ ਕਰ ਰਹੀ ਹੈ | ਅਜਿਹਾ ਐਸ. ਐਸ. ਪੀ. ਡਾ. ਜਯੋਤੀ ਯਾਦਵ ਬੈਂਸ ਦੀ ਅਗਵਾਈ ਸਦਕਾ ਹੋਇਆ ਹੈ |
ਐਸ. ਐਸ. ਪੀ. ਡਾ. ਬੈਂਸ ਨੇ ਦੱਸਿਆ ਕਿ ਖੰਨਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਬੇਰੋਕ ਤੇ ਨਿਰੰਤਰ ਮੁਹਿੰਮ ਚਲਾਈ, ਜਿਸਦੇ ਨਤੀਜੇ ਸਾਲ 2025 ਵਿੱਚ ਸਾਫ਼ ਤੌਰ 'ਤੇ ਨਜ਼ਰ ਆਏ ਹਨ |
ਉਨ੍ਹਾਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਵਿਚਲੀਆਂ ਤਿੰਨ ਸਬ ਡਵੀਜ਼ਨਾਂ ਖੰਨਾ, ਪਾਇਲ ਅਤੇ ਸਮਰਾਲਾ ਅਧੀਨ ਕੰਮ ਕਰਦੇ ਕੁੱਲ 8 ਪੁਲਿਸ ਸਟੇਸ਼ਨਾਂ ਨੇ ਇੱਕਜੁੱਟ ਹੋ ਕੇ ਅਪਰਾਧੀਆਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਹੈ |
ਉਨ੍ਹਾਂ ਦੱਸਿਆ ਕਿ ਸਾਲ 2025 ਦੌਰਾਨ ਖੰਨਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ 719 ਕੇਸ ਦਰਜ ਕਰਕੇ 1250 ਛੋਟੇ ਤੇ ਵੱਡੇ ਨਸ਼ਾ ਤਸਕਰ ਕਾਬੂ ਕੀਤੇ ਗਏ | ਜਦਕਿ ਸਾਲ 2024 ਵਿੱਚ ਨਸ਼ਾ ਤਸਕਰੀ ਦੇ ਸਿਰਫ਼ 246 ਕੇਸ ਦਰਜ ਹੋਏ ਸਨ ਅਤੇ 332 ਨਸ਼ਾ ਤਸਕਰ ਹੀ ਫੜੇ ਗਏ ਸਨ | ਇਹ ਅੰਕੜੇ ਸਾਫ਼ ਸਾਬਤ ਕਰਦੇ ਹਨ ਕਿ 2025 ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਕਈ ਗੁਣਾ ਤੇਜ਼ ਹੋਈ | ਐਸ. ਐਸ. ਪੀ. ਨੇ ਦੱਸਿਆ ਕਿ ਇਸ ਦੌਰਾਨ ਖੰਨਾ ਪੁਲਿਸ ਵਲੋਂ 8 ਕਿੱਲੋ 268 ਗ੍ਰਾਮ 62 ਮਿਲੀਗ੍ਰਾਮ ਹੈਰੋਇਨ, 12 ਕਿੱਲੋ 240 ਗ੍ਰਾਮ ਅਫੀਮ, 12 ਕੁਇੰਟਲ 59 ਕਿੱਲੋ ਭੁੱਕੀ, 526 ਗ੍ਰਾਮ 71 ਮਿਲੀਗ੍ਰਾਮ ਨਸ਼ੀਲਾ ਪਾਊਡਰ, 25 ਕਿੱਲੋ 575 ਗ੍ਰਾਮ ਗਾਂਜਾ, 14 ਗ੍ਰਾਮ 5 ਮਿਲੀਗ੍ਰਾਮ ਸਮੈਕ, 40 ਕਿੱਲੋ ਕਾਲੀ ਖਸਖਸ, 20 ਕਿੱਲੋ 1 ਗ੍ਰਾਮ 94 ਮਿਲੀਗ੍ਰਾਮ ਆਈਸ ਡਰੱਗ, 1082 ਨਸ਼ੀਲੇ ਕੈਪਸੂਲ, 21 ਹਜ਼ਾਰ ਤੋਂ ਵੱਧ ਗੋਲੀਆਂ, 100 ਟੀਕੇ, 20 ਸ਼ੀਸ਼ੀਆਂ ਅਤੇ 190 ਭੁੱਕੀ ਦੇ ਪੌਦੇ ਬਰਾਮਦ ਕੀਤੇ ਗਏ | ਇਸ ਤੋਂ ਇਲਾਵਾ ਨਸ਼ਾ ਤਸਕਰੀ ਨਾਲ ਜੁੜੀ 31 ਲੱਖ 91 ਹਜ਼ਾਰ 230 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ | ਨਸ਼ਾ ਤਸਕਰੀ ਨਾਲ ਜੁੜੇ ਮੈਡੀਕਲ ਸਟੋਰਾਂ ਖਿਲਾਫ ਵੀ ਖੰਨਾ ਪੁਲਿਸ ਨੇ ਸਖ਼ਤ ਰੁਖ ਅਪਣਾਇਆ | ਤਿੰਨ ਮੈਡੀਕਲ ਸਟੋਰ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ, ਇਕ ਦਾ ਲਾਇਸੰਸ ਰੱਦ ਕਰਵਾਇਆ ਗਿਆ ਅਤੇ ਦੋ ਦੁਕਾਨਾਂ ਨੂੰ ਸੀਲ ਕੀਤਾ ਗਿਆ | ਇਸਦੇ ਨਾਲ ਹੀ ਕਮਰਸ਼ੀਅਲ ਰਿਕਵਰੀ ਦੇ 24 ਕੇਸ ਦਰਜ ਕਰਕੇ 51 ਵੱਡੇ ਨਸ਼ਾ ਤਸਕਰ ਕਾਬੂ ਕੀਤੇ ਗਏ, ਜਦਕਿ 2024 ਵਿੱਚ ਇਹ ਗਿਣਤੀ 21 ਕੇਸ ਅਤੇ 36 ਤਸਕਰਾਂ ਦੀ ਸੀ |
ਸੰਗੀਨ ਅਪਰਾਧਾਂ ਦੇ ਮਾਮਲਿਆਂ ਵਿੱਚ ਵੀ ਖੰਨਾ ਪੁਲਿਸ ਨੇ ਬੇਹੱਦ ਪ੍ਰਭਾਵਸ਼ਾਲੀ ਕੰਮ ਕੀਤਾ | ਸਾਲ 2025 ਵਿੱਚ ਹੋਏ 171 ਸੰਗੀਨ ਅਪਰਾਧਾਂ ਦੇ ਕੇਸਾਂ ਨੂੰ ਪਹਿਲ ਦੇ ਆਧਾਰ 'ਤੇ ਟਰੇਸ ਕੀਤਾ ਗਿਆ ਅਤੇ 238 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਐਸ. ਐਸ. ਪੀ. ਨੇ ਖਾਸ ਤੌਰ 'ਤੇ ਦੱਸਿਆ ਕਿ ਡੀ. ਜੀ. ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਕੋਈ ਵੀ ਸੰਗੀਨ ਕੇਸ ਅਨਟਰੇਸ ਨਹੀਂ ਛੱਡਿਆ ਗਿਆ |
ਇਸਦੇ ਨਾਲ ਹੀ ਅਸਲਾ ਐਕਟ ਅਧੀਨ 14 ਕੇਸ ਦਰਜ ਕਰਕੇ 29
Ad Position 22
No active advertisement
ਪਿਛਲੀ ਖ਼ਬਰ ਕੁੱਲ 254 ਅਪਰਾਧਿਕ ਮਾਮਲਿਆਂ 'ਚੋਂ 103 ਐੱਨ. ਡੀ. ਪੀ. ਸੀ. ਐਕਟ ਤਹਿਤ ਦਰਜ ਕਰ 138 ਮੁਲਜ਼ਮਾਂ ਨੂੰ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਕੈਂਟਰ ਦੀ ਟੱਕਰ ਵੱਜਣ ਨਾਲ ਇਕ ਵਿਅਕਤੀ ਦੀ ਮੌਤ <br/>
Ad Position 24