21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਗੁਰਦੁਆਰਾ ਸੱਤ ਸੰਗਤ ਸਾਹਿਬ ਵਲੋਂ ਲੰਗਰ, ਖੂਨਦਾਨ ਕੈਂਪ ਵੀ ਲਾਇਆ <br/>

Ad Position 21
No active advertisement
ਅਜੀਤ ਡੈਸਕ 31-12-2025
ਖੰਨਾ, 30 ਦਸੰਬਰ (ਹਰਜਿੰਦਰ ਸਿੰਘ ਲਾਲ)-ਗੁਰਦੁਆਰਾ ਸੱਤ ਸੰਗਤ ਸਾਹਿਬ, ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਅਮਲੋਹ ਰੋਡ ਖੰਨਾ ਦੀ ਸਮੁੱਚੀ ਸੰਗਤ ਵਲੋਂ ਮਾਤਾ ਗੁਜ਼ਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਲੰਗਰ ਲਗਾਇਆ ਗਿਆ | ਜਿਸ 'ਚ ਚਾਹ, ਬਰੈੱਡ, ਪਕੌੜੇ, ਦਾਲ, ਸਬਜ਼ੀ, ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦਾ ਲੰਗਰ ਰਾਹਗੀਰਾਂ ਨੂੰ ਛਕਾਇਆ ਗਿਆ | ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਲੰਗਰ ਦੀ ਸੇਵਾ ਪਿਛਲੇ 18 ਸਾਲ ਤੋਂ ਲਗਾਤਾਰ ਕੀਤੀ ਜਾ ਰਹੀ ਹੈ | ਜਿਸ ਲਈ ਇਲਾਕੇ ਦੀ ਸੰਗਤ ਵਲੋਂ ਪੂਰੀ ਸਹਿਯੋਗ ਦਿੱਤਾ ਜਾਂਦਾ ਹੈ | ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵਲੋਂ ਵੀ ਲੰਗਰ ਸੇਵਾ 'ਚ ਸਮੂਲੀਅਤ ਕਰਕੇ ਹਾਜ਼ਰੀ ਲਗਵਾਈ ਗਈ | ਇਸ ਮੌਕੇ ਸਤੀਸ਼ ਵਰਮਾ, ਸੁਨੀਤਾ ਰਾਣੀ, ਪ੍ਰਦੀਪ ਮੋਦਗਿਲ, ਮਹਿੰਦਰ ਪਾਲ ਗਰਗ, ਦੀਵਾਨ ਚੰਦ ਬਾਂਸਲ, ਅਮਰਜੀਤ ਸਿੰਘ ਡੋਡ, ਹਰਭਜਨ ਸਿੰਘ ਸੁਦਨ, ਜਸਵੰਤ ਸਿੰਘ, ਹਰਬੰਸ ਸਿੰਘ, ਡਾਕਟਰ ਪ੍ਰੀਤ, ਬੀਬੀ ਬਲਵਿੰਦਰ ਕੌਰ, ਗ੍ਰੰਥੀ ਸਿੰਘ ਬਾਬਾ ਦਰਸ਼ਨ ਸਿੰਘ, ਗੁਰਮੀਤ ਸਿੰਘ ਫੌਜੀ, ਥਾਣੇਦਾਰ ਬਲਜੀਤ ਸਿੰਘ, ਪੰਡਿਤ ਰਿਸ਼ੀ, ਸ਼ਿਵ ਮੋਹਨ ਸ਼ਰਮਾ, ਹਰਨੇਕ ਸਿੰਘ, ਵਿਨੋਦ ਕੁਮਾਰ ਗਰਗ, ਚਰਨਜੀਤ ਕੌਰ, ਗੁਰਦੀਪ ਕੌਰ, ਮਨਵੀਰ ਕੌਰ, ਸ਼ਸੀ ਗਰਗ, ਦਲਵਿੰਦਰ ਸਿੰਘ ਸੂਬੇਦਾਰ, ਤੇਗਪਾਲ ਸਿੰਘ, ਜਤਿੰਦਰਪਾਲ ਸਿੰਘ, ਹਰਕੀਰਤ ਸਿੰਘ, ਲੱਕੀ ਸਲਾਣਾ, ਸਰਬਜੀਤ ਸਿੰਘ ਪੱਪੀ, ਠੇਕੇਦਾਰ ਅਮਰ ਸਿੰਘ, ਜਗਤਾਰ ਸਿੰਘ, ਸਵਰਨ ਸਿੰਘ ਬਿਜਲੀ ਵਾਲਾ ਆਦਿ ਹਾਜ਼ਰ ਸਨ | ਇਸ ਮੌਕੇ ਹੀ ਮਾਤਾ ਗੁਜ਼ਰੀ ਜੀ ਤੇ ਛੋਟੇ ਸਾਹਿਬਜਾਦਿਆਂ ਦੀ ਯਾਦ 'ਚ ਖੂਨਦਾਨ ਕੈਂਪ ਵੀ ਲਗਾਇਆ ਗਿਆ | ਜਿਸ 'ਚ ਡਾਕਟਰੀ ਸੇਵਾਵਾਂ ਕਰਨ ਹਸਪਤਾਲ ਸਮਰਾਲਾ ਦੇ ਡਾਕਟਰ ਬਿੱਕਰ ਸਿੰਘ ਟੀਵਾਣਾ ਤੇ ਜੀ. ਐੱਨ. ਐੱਮ ਸਟਾਫ ਭਵਨੀਤ ਕੌਰ ਵਲੋਂ ਦਿੱਤੀਆਂ | ਖ਼ੂਨਦਾਨ ਦੀਆਂ ਬੋਤਲਾਂ ਪ੍ਰੀਤ ਬਲੱਡ ਬੈਂਕ ਲੁਧਿਆਣਾ ਦੀ ਟੀਮ ਵਲੋਂ ਕੀਤੀ ਗਈ | ਇਸ ਮੌਕੇ ਸੇਵਾਵਾਂ ਮਹੇਸ਼ ਕੁਮਾਰ, ਅਕਾਸ਼ਦੀਪ ਸਿੰਘ, ਅਮਨਦੀਪ ਕੌਰ, ਮੁਨੀਸ਼ ਕਾਲੜਾਂ ਤੇ ਨਰਿੰਦਰ ਸਿੰਘ ਵਲੋਂ ਦਿੱਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਵਾਰਡਬੰਦੀ ਜਨਤਕ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਤਿਆਰੀਆਂ ਤੇਜ਼ ਅਗਲੀ ਖ਼ਬਰ ਸੰਘਣੀ ਧੁੰਦ ਪੈਣ ਕਾਰਨ 10 ਜਨਵਰੀ ਤੱਕ ਸੂਬੇ ਦੇ ਸਾਰੇ ਸਕੂਲਾਂ ਅੰਦਰ ਸਰਦੀਆਂ ਦੀਆਂ ਛੁੱਟੀਆਂ ਵਿਚ ਕੀਤਾ ਜਾਵੇ ਵਾਧਾ-...
Ad Position 24