21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸੰਘਣੀ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਪੁਲਿਸ ਨੇ ਚੁੱਕੇ ਕਦਮ

Ad Position 21
No active advertisement
ਅਜੀਤ ਡੈਸਕ 31-12-2025
ਖੰਨਾ, 30 ਦਸੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿੱਚ ਸੰਘਣੀ ਧੁੰਦ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਪੁਲਿਸ ਨੇ ਸਖ਼ਤ ਕਦਮ ਚੁੱਕੇ ਹਨ | ਐਸ. ਐਸ. ਪੀ. ਡਾ. ਜੋਤੀ ਯਾਦਵ ਬੈਂਸ ਦੇ ਹੁਕਮਾਂ 'ਤੇ, ਟਰੈਫ਼ਿਕ ਪੁਲਿਸ ਨੇ ਇੱਕ ਵਿਸ਼ੇਸ਼ ਮੁਹਿੰਮ ਤੇਜ਼ ਕਰ ਦਿੱਤੀ ਹੈ | ਇਸ ਮੁਹਿੰਮ ਦਾ ਉਦੇਸ਼ ਧੁੰਦ ਦੌਰਾਨ ਹਾਦਸਿਆਂ ਨੂੰ ਘਟਾਉਣਾ ਅਤੇ ਡਰਾਈਵਰਾਂ ਨੂੰ ਸੁਰੱਖਿਅਤ ਡਰਾਈਵਿੰਗ ਬਾਰੇ ਜਾਗਰੂਕ ਕਰਨਾ ਹੈ | ਇਸ ਸਬੰਧ ਵਿੱਚ ਟਰੈਫ਼ਿਕ ਪੁਲਿਸ ਟੀਮ ਨੇ ਅਮਲੋਹ ਰੋਡ ਚੌਂਕ 'ਤੇ ਇੱਕ ਵਿਸ਼ੇਸ਼ ਚੈਕਿੰਗ ਅਤੇ ਜਾਗਰੂਕਤਾ ਮੁਹਿੰਮ ਚਲਾਈ | ਇਸ ਮੌਕੇ ਡੀ. ਐਸ. ਪੀ. ਟਰੈਫ਼ਿਕ ਕਰਮਵੀਰ ਤੂਰ ਅਤੇ ਟਰੈਫ਼ਿਕ ਇੰਚਾਰਜ ਕੁਲਜੀਤ ਸਿੰਘ ਮੌਜੂਦ ਸਨ | ਪੁਲਿਸ ਟੀਮ ਨੇ ਦੋ ਪਹੀਆ, ਤਿੰਨ ਪਹੀਆ ਅਤੇ ਚਾਰ ਪਹੀਆ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ ਤਾਂ ਜੋ ਧੁੰਦ ਦੌਰਾਨ ਦੂਰੋਂ ਦਿਖਾਈ ਦੇ ਸਕਣ ਅਤੇ ਹਾਦਸਿਆਂ ਦਾ ਖ਼ਤਰਾ ਘੱਟ ਹੋ ਸਕੇ | ਮੁਹਿੰਮ ਦੌਰਾਨ ਟਰੈਫ਼ਿਕ ਪੁਲਿਸ ਨੇ ਡਰਾਈਵਰਾਂ ਨੂੰ ਧੁੰਦ ਵਿੱਚ ਗੱਡੀ ਚਲਾਉਂਦੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਦੱਸਿਆ | ਹੈਲਮਟ ਅਤੇ ਸੀਟ ਬੈਲਟ ਦੀ ਵਰਤੋਂ 'ਤੇ ਵੀ ਜ਼ੋਰ ਦਿੱਤਾ | ਏ. ਐਸ. ਆਈ. ਰਿਸ਼ੀਪਾਲ, ਏ. ਐਸ. ਆਈ. ਅਜਮੇਰ ਸਿੰਘ, ਏ. ਐਸ. ਆਈ. ਹਰਜਿੰਦਰ ਪਾਲ ਸਿੰਘ, ਏ. ਐਸ. ਆਈ ਜਸਪਾਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਜੱਸੀ ਕਿਸ਼ਨਗੜ੍ਹ ਦੇ ਗ੍ਰਹਿ ਵਿਖੇ ਕਾਂਗਰਸ ਦਾ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਮਨਰੇਗਾ 'ਚ ਕੀਤੀ ਕਾਰਵਾਈ ਨਿੰਦਣਯੋਗ- ਮਿੰਟੂ
Ad Position 24