15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੀੜਿ੍ਹਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਰੱਖਣ ਲਈ ਪ੍ਰਬੰਧ ਕੀਤਾ ਗਿਆ-ਭਗਤਪੁਰਾ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਸ਼ਹਿਣਾ, 2 ਸਤੰਬਰ (ਸੁਰੇਸ਼ ਗੋਗੀ)-ਪੰਜਾਬ ਵਿਚ ਮੌਜੂਦਾ ਸਮੇਂ ਦੌਰਾਨ ਫ਼ਸਲਾਂ ਅਤੇ ਘਰਾਂ ਦਾ ਜੋ ਨੁਕਸਾਨ ਹੋ ਰਿਹਾ ਹੈ | ਉਸ ਦੀ ਪੂਰਤੀ ਤਾਂ ਭਾਵੇਂ ਨਹੀਂ ਕੀਤੀ ਜਾ ਸਕਦੀ ਪਰ ਸਹਾਇਤਾ ਰਾਸ਼ੀ ਵਜੋਂ ਸਰਕਾਰ ਵਲੋਂ ਮੁਆਵਜ਼ਾ ਜਲਦ ਜਾਰੀ ਕੀਤਾ ਜਾਵੇਗਾ | ਇਹ ਗੱਲ ਕਰਦਿਆਂ ਲਵਦੀਪ ਸਿੰਘ ਭਗਤਪੁਰਾ ਬਲਾਕ ਪ੍ਰਧਾਨ ਨੇ ਕਿਹਾ ਕਿ ਮੀਂਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਤੇ ਘਰਾਂ ਦੀ ਜਾਂਚ ਪੜਤਾਲ ਲਈ ਪ੍ਰਸ਼ਾਸਨ ਨਾਲ ਮਿਲ ਕੇ ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਪਾਰਟੀ ਵਰਕਰ ਪਿੰਡਾਂ ਵਿਚ ਜਾਂਚ ਕਰ ਰਹੇ ਹਨ ਅਤੇ ਨਾਲ ਸੂਚੀਆਂ ਵੀ ਬਣਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਡਿੱਗਣ ਵਾਲੇ ਘਰਾਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਰੱਖਣ ਲਈ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਓਵਰਫ਼ਲੋ ਹੋ ਰਹੇ ਨਿਕਾਸੀ ਨਾਲਿਆਂ ਤੇ ਡਰੇਨਾਂ ਨੂੰ ਡੂੰਘਾ ਕੀਤਾ ਜਾ ਰਿਹਾ ਹੈ, ਤਾਂ ਜੋ ਇਨ੍ਹਾਂ ਵਿਚ ਵਗਦਾ ਮੀਂਹ ਦਾ ਪਾਣੀ ਫ਼ਸਲਾਂ ਦਾ ਹੋਰ ਨੁਕਸਾਨ ਨਾ ਕਰ ਸਕੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਹੜ੍ਹਾਂ ਕਾਰਨ ਹੋਈ ਤਬਾਹੀ ਲਈ 'ਆਪ' ਸਰਕਾਰ ਜ਼ਿੰਮੇਵਾਰ, 5 ਨੂੰ ਡਿਪਟੀ ਕਮਿਸ਼ਨਰ ਅੱਗੇ ਕੀਤੇ ਜਾਣਗੇ ਵੱਡੇ ਇ... ਅਗਲੀ ਖ਼ਬਰ ਮੀਂਹ ਦਾ ਕਹਿਰ ਜਾਰੀ, ਭਦੌੜ ਵਿਖੇ ਕਈ ਮਕਾਨਾਂ ਦੀਆਂ ਛੱਤਾਂ ਡਿੱਗੀਆਂ-ਦੋ ਗੰਭੀਰ ਜ਼ਖਮੀ
Ad Position 24