15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਲਗਾਤਾਰ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਪੂਰੇ ਸ਼ਹਿਰ ਵਿਚ ਭਰਿਆ ਪਾਣੀ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025

ਬਰਨਾਲਾ, 2 ਸਤੰਬਰ (ਨਰਿੰਦਰ ਅਰੋੜਾ)-ਜਿੱਥੇ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ 'ਤੇ ਚਲਦਿਆਂ ਬਹੁਤ ਜਗ੍ਹਾ 'ਤੇ ਭਾਰੀ ਨੁਕਸਾਨ ਹੋ ਰਿਹਾ ਹੈ ਉਥੇ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਜੱਦੋ-ਜਹਿਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਅਤੇ ਲਗਾਤਾਰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ | ਲੇਕਿਨ ਇਸ ਵਾਰ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਗਿਆ ਹੈ ਅਤੇ ਵਪਾਰ ਵੀ ਬਿਲਕੁਲ ਠੱਪ ਹੋ ਗਿਆ ਹੈ | ਮੀਂਹ ਕਾਰਨ ਕਈ ਗ਼ਰੀਬਾਂ ਦੇ ਘਰਾਂ ਦੀਆਂ ਛੱਤਾਂ ਵੀ ਡਿਗ ਚੁੱਕੀਆਂ ਹਨ ਅਤੇ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ | ਗੱਲਬਾਤ ਕਰਦਿਆਂ ਬਰਨਾਲਾ ਵਿਖੇ ਰਾਹਗੀਰਾਂ ਹਰਦੀਪ ਸਿੰਘ, ਜਗਜੀਵਨ ਸਿੰਘ, ਊਧਮ ਸਿੰਘ, ਬਲਵੀਰ ਸਿੰਘ, ਹਰਵਿੰਦਰ ਸਿੰਘ ਖੁੱਡੀ, ਗੁਰਕੀਰਤ, ਅਜੈਬ ਸਿੰਘ ਫਰਵਾਹੀ ਆਦਿ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਬਾਜ਼ਾਰਾਂ ਦੀਆਂ ਗਲੀਆਂ ਦੇ ਵਿਚ ਪਾਣੀ ਭਰਿਆ ਹੋਇਆ ਹੈ ਅਤੇ ਸੜਕਾਂ ਟੁੱਟੀਆਂ ਹੋਈਆਂ ਹਨ | ਪ੍ਰਸ਼ਾਸਨ ਨੂੰ ਜੋ ਮਾਨਸੂਨ ਤੋਂ ਪਹਿਲਾਂ ਨਾਲਿਆਂ ਦੀ ਸਫ਼ਾਈ ਕਰਵਾਉਣੀ ਚਾਹੀਦੀ ਸੀ ਪਰ ਉਹ ਸਫ਼ਾਈ ਨਾ ਹੋਣ ਕਾਰਨ ਅੱਜ ਬਰਨਾਲਾ ਦੇ ਹਾਲਾਤ ਬਹੁਤ ਬੁਰੇ ਹੋ ਚੁੱਕੇ ਹਨ | ਜੇ ਐਮਰਜੈਂਸੀ ਹਾਲਾਤਾਂ ਵਿਚ ਵੀ ਕਿਤੇ ਜਾਣਾ ਪਵੇ ਤਾਂ ਇਨਸਾਨ ਨਹੀਂ ਜਾ ਸਕਦਾ | ਦੋ ਪਹੀਆ ਵਾਹਨ, ਕਾਰਾਂ ਬਾਜ਼ਾਰਾਂ ਦੇ ਵਿਚ ਖੜੇ ਪਾਣੀ ਕਾਰਨ ਬੰਦ ਹੋ ਰਹੇ ਹਨ | ਨਾਲਿਆਂ ਦਾ ਗੰਦਾ ਪਾਣੀ ਖੇਤਾਂ ਵਿਚ ਜਾ ਰਿਹਾ ਹੈ | ਲੋਕਾਂ ਦੀਆਂ ਫ਼ਸਲਾਂ ਖ਼ਰਾਬ ਹੋ ਰਹੀਆਂ ਹਨ ਅਤੇ ਇਹ ਖੇਤਾਂ ਦੇ ਵਿਚੋਂ ਪਾਣੀ ਘਰਾਂ ਦੇ ਵਿਚ ਜਾ ਰਿਹਾ ਹੈ | ਜਿਸ ਕਾਰਨ ਲੋਕਾਂ ਦਾ ਸਮਾਨ ਖ਼ਰਾਬ ਹੋ ਚੁੱਕਿਆ ਹੈ | ਨਾਨਕਸਰ ਰੋਡ 'ਤੇ ਖਸਤਾ ਹਾਲਤ ਰੋਡ ਕਾਰਨ ਕਈ ਵਾਹਨ ਧਸ ਰਹੇ ਹਨ ਅਤੇ ਕਈ ਵਾਹਨ ਨੁਕਸਾਨੇ ਵੀ ਗਏ ਹਨ | ਮੀਂਹ ਪੈਣ ਤੋਂ ਪਹਿਲਾਂ ਹੀ ਰੋਡ ਦੀ ਖਸਤਾ ਹਾਲਤ ਕਾਰਨ ਕਈ ਵਾਹਨ ਚਾਲਕ ਵੀ ਸੱਟਾਂ ਖਾ ਚੁੱਕੇ ਹਨ ਪਰ ਪ੍ਰਸ਼ਾਸਨ ਦਾ ਫਿਰ ਵੀ ਇਸ ਵੱਲ ਕੋਈ ਧਿਆਨ ਨਹੀਂ ਗਿਆ | ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਵਿਕਾਸ ਕਾਰਜ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਨਾ ਰੱਖੇ ਜਾਣ, ਜ਼ਮੀਨੀ ਪੱਧਰ 'ਤੇ ਝਾਤ ਮਾਰ ਕੇ ਜੋ ਵੀ ਸ਼ਹਿਰ ਵਿਚ ਕਮੀਆਂ ਹਨ ਉਹ ਦੂਰ ਕੀਤੀਆਂ ਜਾਣ |

Ad Position 22
No active advertisement
ਪਿਛਲੀ ਖ਼ਬਰ ਚੀਮਾ ਵਿਖੇ ਭਾਰੀ ਮੀਂਹ ਅਤੇ ਨਿਕਾਸੀ ਸਹੀ ਨਾ ਹੋਣ ਕਾਰਨ ਗੁਰਦੁਆਰਾ ਸਾਹਿਬ ਅਤੇ ਪਿੰਡ ਦੇ ਘਰਾਂ ਵਿਚ ਪਾਣੀ ਵੜਿਆ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਤਰਪਾਲਾਂ ਦੀ ਕਾਲਾਬਾਜ਼ਾਰੀ, ਜਮ੍ਹਾਂਖੋਰੀ ਰੋਕਣ ਲਈ ਹੁਕਮ ਜਾਰੀ
Ad Position 24