ਮਲੇਰਕੋਟਲਾ, 2 ਸਤੰਬਰ (ਮਨਜਿੰਦਰ ਸਿੰਘ ਸਰੌਦ) - ਅਗਲੇ ਕੁਝ ਦਿਨਾਂ ਨੂੰ ਸ਼ੁਰੂ ਹੋਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਆੜ੍ਹਤੀਆ ਐਸੋਸੀਏਸ਼ਨ ਮਲੇਰਕੋਟਲਾ ਦੀ ਇਕ ਅਹਿਮ ਮੀਟਿੰਗ ਅੱਜ ਪ੍ਰਧਾਨ ਤਰਸੇਮ ਸਿੰਘ ਭੂਦਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਐਸੋਸੀਏਸ਼ਨ ਦੇ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਹਿੱਸਾ ਲਿਆ | ਮੀਟਿੰਗ ਵਿਚ ਇਸੇ ਮਹੀਨੇ ਸ਼ੁਰੂ ਹੋਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਵਿਚਾਰ ਚਰਚਾ ਕਰਦਿਆਂ ਮਾਰਕੀਟ ਕਮੇਟੀ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਮੰਡੀਆਂ ਅੰਦਰ ਲੋੜੀਂਦੇ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਗਈ | ਪ੍ਰਧਾਨ ਭੂਦਨ ਨੇ ਦੱਸਿਆ ਕਿ ਮੀਟਿੰਗ ਸਮੇਂ ਇਹ ਫ਼ੈਸਲਾ ਕੀਤਾ ਗਿਆ ਕਿ ਜੇਕਰ ਖ਼ਰੀਦ ਏਜੰਸੀਆਂ 72 ਘੰਟਿਆਂ ਅੰਦਰ ਖਰੀਦੀ ਗਈ ਫ਼ਸਲ ਚੁੱਕ ਕੇ ਆੜ੍ਹਤੀਆਂ ਦੇ ਫੜ੍ਹ ਖਾਲੀ ਨਹੀਂ ਕਰਦੀਆਂ ਤਾਂ ਉਕਤ ਨਿਰਧਾਰਿਤ ਸਮੇਂ ਤੋਂ ਬਾਅਦ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਲਈ ਸਰਕਾਰ ਵਲੋਂ ਖਰੀਦੀ ਗਈ ਫ਼ਸਲ ਦੀ ਨਾਲੋ-ਨਾਲ ਲਿਫ਼ਟਿੰਗ ਅਤੇ ਅਦਾਇਗੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ 12 ਸਤੰਬਰ ਨੂੰ ਜਗਰਾਓਾ ਵਿਖੇ ਜਥੇਬੰਦੀ ਵਲੋਂ ਪੰਜਾਬ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਕੀਤੀ ਜਾ ਰਹੀ ਵਿਸ਼ਾਲ ਰੈਲੀ 'ਚ ਵਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ | ਇਸ ਮੌਕੇ ਪ੍ਰਧਾਨ ਤਰਸੇਮ ਭੂਦਨ, ਸਮਿੱਤ ਜੈਨ, ਹਰਜੀਤ ਸਿੰਘ ਲੱਕੀ ਭੂਦਨ, ਪਿ੍ੰਸ ਸੰਗਾਲਾ, ਕਰਮਚੰਦ, ਬਲਦੇਵ ਸਿੰਘ, ਹਸਨ ਮੁਹੰਮਦ, ਰਾਜੂ ਕੁਠਾਲਾ, ਪਿ੍ਤਪਾਲ ਸਿਕੰਦਰਪੁਰਾ, ਹਰਪਾਲ ਸਿੰਘ ਪਾਲੀ, ਹਰਿੰਦਰ ਕੁਮਾਰ ਬੱਬੂ, ਚਰਨਜੀਤ ਸਿੰਘ, ਪ੍ਰਵੇਜ਼ ਅਖ਼ਤਰ, ਹਰਦੀਪ ਸਿੰਘ, ਨਸੀਮ ਅਹਿਮਦ ਕਾਜ਼ੀ, ਬੰਟੀ, ਅਤੁੱਲ ਸਿੰਗਲਾ, ਪਰਮਿੰਦਰ ਸਿੰਘ ਸੋਨੀ, ਬਲਜੀਤ ਸਿਕੰਦਰਪੁਰਾ, ਪਵਨ ਕੁਮਾਰ ਪੱਪੂ, ਭੁਪਿੰਦਰ ਕੁਮਾਰ, ਸ਼ਨੀ, ਤੇਜਿੰਦਰ ਸਿੰਘ ਅਤੇ ਸੰਤੋਖ ਸਿੰਘ ਆਦਿ ਹਾਜ਼ਰ ਸਨ |