07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭਾਰੀ ਮਾਤਰਾ 'ਚ ਨਸ਼ਾ ਅਤੇ ਈ-ਰਿਕਸ਼ਾ ਸਮੇਤ ਦੋ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 05-09-2025
ਬਰਨਾਲਾ, 4 ਸਤੰਬਰ (ਰਾਜ ਪਨੇਸਰ)-ਥਾਣਾ ਸਿਟੀ-2 ਬਰਨਾਲਾ ਪੁਲਿਸ ਵਲੋਂ ਦੋ ਜਣਿਆਂ ਨੂੰ 300 ਸਿਗਨੇਚਰ, 50 ਨਸ਼ੀਲੀਆਂ ਗੋਲੀਆਂ, ਬਿਨਾਂ ਨੰਬਰੀ ਈ-ਰਿਕਸ਼ਾ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਸੁਰਜੀਤ ਸਿੰਘ ਉਰਫ਼ ਗੁਰਜੀਤ ਪੱੁਤਰ ਦਰਸ਼ਨ ਸਿੰਘ ਵਾਸੀ ਨੇੜੇ ਦਾਣਾ ਮੰਡੀ ਬਰਨਾਲਾ, ਸੋਨੂੰ ਗੁਪਤਾ ਪੱੁਤਰ ਪੱਪੂ ਗੁਪਤਾ ਵਾਸੀ ਗਲੀ ਨੰ: 4 ਸੇਖਾ ਰੋਡ ਬਰਨਾਲਾ ਨਸ਼ਾ ਵੇਚਣ ਦੇ ਆਦੀ ਹਨ | ਜੋ ਕਿ ਅੱਜ ਵੀ ਨਸ਼ਾ ਲਿਆ ਕੇ ਵੇਚਣ ਦੀ ਫ਼ਿਰਾਕ ਵਿਚ ਹਨ | ਜਿਨ੍ਹਾਂ ਨੂੰ ਪਿੰਡ ਫਰਵਾਹੀ ਦੀ ਦਾਣਾ ਮੰਡੀ ਵਿਖੇ ਈ-ਰਿਕਸਾ 'ਚ ਬੈਠੇ ਹਨ | ਜਿਨ੍ਹਾਂ ਕੋਲ ਭਾਰੀ ਮਾਤਰਾ 'ਚ ਨਸ਼ਾ ਹੈ | ਪੁਲਿਸ ਵਲੋਂ ਛਾਪੇਮਾਰੀ ਕਰਦਿਆਂ ਉਕਤ ਦੋਵੇਂ ਜਣਿਆਂ ਨੂੰ 300 ਸਿਗਨੇਚਰ ਕੈਪਸੂਲ, 50 ਨਸ਼ੀਲੀਆਂ ਗੋਲੀਆਂ, ਈ-ਰਿਕਸਾ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਦਿਵਯ ਰੱਥ ਯਾਤਰਾ ਤਪਾ 'ਚ 9 ਨੂੰ ਅਗਲੀ ਖ਼ਬਰ 'ਬੱਲੇ ਬੱਲੇ 2025' ਵਿਰਾਸਤੀ ਮੇਲਾ ਹੜ੍ਹਾਂ ਦੇ ਮੱਦੇਨਜ਼ਰ ਮੁਲਤਵੀ <br/>
Ad Position 24