ਤਪਾ ਮੰਡੀ, 4 ਸਤੰਬਰ (ਵਿਜੇ ਸ਼ਰਮਾ)-ਸਥਾਨਕ ਸ੍ਰੀ ਸਤਿਆ ਸਾਈ ਸੇਵਾ ਸੰਗਠਨ ਵਲੋਂ ਸ੍ਰੀ ਸਤਿਆ ਸਾਈ ਬਾਬਾ ਜੀ ਦੇ 100ਵੇਂ ਜਨਮ ਦਿਨ ਦੇ ਸਬੰਧ ਵਿਚ ਦਿਵਯ ਰੱਥ ਯਾਤਰਾ (ਸ੍ਰੀ ਸਤਿਆ ਸਾਈ ਪ੍ਰੇਮ ਪਰਵਾਹਿਨੀ) ਦਾ ਆਯੋਜਨ 9 ਸਤੰਬਰ ਨੂੰ ਤਪਾ ਸ਼ਹਿਰ ਵਿਚ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਤਪਾ ਸੰਮਤੀ ਕਨਵੀਨਰ ਦਰਸ਼ਨ ਗਰਗ ਨੇ ਦੱਸਿਆ ਕਿ ਭਾਰਤ ਦੇ ਵੱਖ-ਵੱਖ ਰਾਜਾਂ ਤੇ ਸ਼ਹਿਰਾਂ ਵਿਚੋਂ ਹੁੰਦੀ ਹੋਈ ਦਿਵਯ ਰੱਥ ਯਾਤਰਾ ਤਪਾ ਵਿਖੇ ਪਹੁੰਚ ਰਹੀ ਹੈ | ਉਨ੍ਹਾਂ ਦੱਸਿਆ ਕਿ 9 ਸਤੰਬਰ ਨੂੰ ਸਵੇਰੇ ਪੂਜਾ ਅਤੇ ਆਰਤੀ ਤੋਂ ਬਾਅਦ ਰੱਥ ਆਮ ਜਨਤਾ ਦੇ ਦਰਸ਼ਨਾਂ ਲਈ ਸ੍ਰੀ ਗੀਤਾ ਭਵਨ ਵਿਚ ਰਹੇਗਾ | ਬਾਅਦ ਦੁਪਹਿਰ ਦਿਵਯ ਰੱਥ ਯਾਤਰਾ ਸ੍ਰੀ ਗੀਤਾ ਭਵਨ ਤੋਂ ਵੱਖ-ਵੱਖ ਬਾਜ਼ਾਰਾਂ ਵਿਚ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਕੱਢੀ ਜਾਵੇਗੀ | ਜਿਸ ਵਿਚ ਸਾਈਾ ਭਗਤ ਅਤੇ ਸ਼ਹਿਰ ਨਿਵਾਸੀ ਭਾਗ ਲੈਣਗੇ | ਯਾਤਰਾ ਤੋਂ ਬਾਅਦ ਦਿਵਯ ਰੱਥ ਦੀ ਆਰਤੀ ਉਪਰੰਤ ਰੱਥ ਨੂੰ ਬਠਿੰਡਾ ਜ਼ਿਲ੍ਹੇ ਲਈ ਰਵਾਨਾ ਕੀਤਾ ਜਾਵੇਗਾ |