ਹੰਡਿਆਇਆ, 4 ਸਤੰਬਰ (ਗੁਰਜੀਤ ਸਿੰਘ ਖੁੱਡੀ)-ਪਿੰਡ ਖੁੱਡੀ ਕਲਾਂ ਦੀ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਰੇਲਵੇ ਅੰਬਾਲਾ ਮੰਡਲ ਦੇ ਡੀ.ਆਰ.ਐਮ. ਨੂੰ ਮੰਗਾਂ ਸਬੰਧੀ ਮੰਗ-ਪੱਤਰ ਦਿੱਤਾ ਗਿਆ | ਪਿੰਡ ਦੇ ਸਰਪੰਚ ਸਿਮਰਜੀਤ ਸਿੰਘ, ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਗੁਰਤੇਜ ਸਿੰਘ ਖੁੱਡੀ, ਸਰਕਲ ਪ੍ਰਧਾਨ ਰਣਜੋਧ ਸਿੰਘ ਬਾਜਵਾ, ਸਮੁੱਚੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਰੇਲਵੇ ਅੰਬਾਲਾ ਮੰਡਲ ਦੇ ਸ੍ਰੀ ਡੀ.ਆਰ.ਐਮ. ਵਿਨੋਦ ਭਾਟੀਆ ਨੂੰ ਮੰਗ-ਪੱਤਰ ਦਿੱਤਾ | ਮੰਗ ਪੱਤਰ ਰਾਹੀ ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਦੇ ਨੇੜੇ ਅੰਡਰਬਿ੍ਜ-209 ਬਣਿਆ ਹੋਇਆ ਹੈ | ਉਸ ਵਿਚ ਮੀਂਹ ਦਾ ਪਾਣੀ ਭਰਨ ਕਰ ਕੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਆਉਂਦੀਆਂ ਹਨ | ਉਸ ਵਿਚੋਂ ਮੀਂਹ ਦਾ ਪਾਣੀ ਜਲਦੀ ਕਢਵਾਉਣ, ਸਟਰੀਟ ਲਾਈਟਾਂ ਅਤੇ ਸਫ਼ਾਈ ਦਾ ਪ੍ਰਬੰਧ ਕਰਨਾ | ਉਨ੍ਹਾਂ ਕਿਹਾ ਕਿ ਇਸ ਅੰਡਰਬਿ੍ਜ ਵਿਚ ਪਾਣੀ ਭਰਨ ਕਰ ਕੇ ਹੰਡਿਆਇਆ ਰਾਹੀਂ ਚੰਡੀਗੜ੍ਹ, ਬਠਿੰਡਾ ਅਤੇ ਮਾਨਸਾ ਜਾਣ ਵੇਲੇ ਬਰਨਾਲਾ ਵੱਲ ਨੂੰ ਕਈ ਕਿੱਲੋਮੀਟਰ ਦੂਰ ਜਾਣਾ ਪੈਂਦਾ ਹੈ | ਕੋਰੋਨਾ ਕਾਲ ਤੋਂ ਗੱਡੀ ਨੰ: 14509 ਪੈਸੰਜਰ ਸਵੇਰੇ ਨੂੰ 6:56 ਅੰਬਾਲਾ ਤੋਂ ਬਠਿੰਡਾ, ਗੱਡੀ ਨੰ: 14736 ਐਕਸਪ੍ਰੈਸ ਸਵੇਰੇ ਨੂੰ 9:43 ਅੰਬਾਲਾ ਤੋਂ ਸ੍ਰੀ ਗੰਗਾ ਨਗਰ ਅਤੇ ਗੱਡੀ ਨੰ: ਐਕਸਪੈੱ੍ਰਸ ਸ਼ਾਮ ਨੂੰ 7:27 ਬਠਿੰਡਾ ਤੋਂ ਅੰਬਾਲਾ ਬੰਦ ਪਈਆਂ ਹਨ, ਨੂੰ ਮੁੜ ਰੇਲਵੇ ਸਟੇਸ਼ਨ ਹੰਡਿਆਇਆ ਵਿਖੇ ਗੱਡੀਆਂ ਦਾ ਠਹਿਰਾਓ ਕੀਤਾ ਜਾਵੇ | ਅੰਡਰਬਿ੍ਜ ਦੇ ਨਾਲ ਵਾਲੀ ਨਿਕਾਸੀ ਪਾਣੀ ਵਾਲੀ ਪੁਰਾਣੀ ਪੁਲੀ ਮੁੜ ਚਾਲੂ ਕੀਤੀ ਜਾਵੇ | ਰੇਲਵੇ ਸਟੇਸ਼ਨ ਦੇ ਨੇੜੇ ਪੁਰਾਣੇ ਫਾਟਕ ਵਾਲੀ ਜਗ੍ਹਾ 'ਤੇ ਓਵਰਬਿ੍ਜ ਯਾਤਰੀਆਂ ਲਈ ਬਣਾਇਆ ਜਾਵੇ | ਹੰਡਿਆਇਆ ਸਾਈਡ ਵੱਲ ਪਿੰਡ ਖੁੱਡੀ ਕਲਾਂ ਦਾ ਕਾਫ਼ੀ ਵਾਹੀਯੋਗ ਰਕਬਾ ਰੇਲਵੇ ਲਾਈਨ ਤੋਂ ਪਾਰ ਹੰਡਿਆਇਆ ਰੇਲਵੇ ਫਾਟਕ ਕਰਾਸ ਸੀ-97 ਵਾਲਾ ਰਸਤਾ ਦਿੱਤਾ ਗਿਆ ਸੀ ਪਰ ਐਸ.ਡੀ.ਐਮ. ਬਰਨਾਲਾ ਦੀ ਹਾਜ਼ਰੀ ਵਿਚ 15 ਨਵੰਬਰ 2017 ਦੀ ਹਾਜ਼ਰੀ ਵਿਚ ਰੇਲਵੇ ਵਲੋਂ ਫਾਟਕ ਨੰ: 96 ਰਾਹੀਂ ਰਸਤਾ ਦੇਣ ਅਤੇ ਰਸਤਾ ਪੱਕਾ ਕਰ ਕੇ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਸਾਨੂੰ ਇੱਥੋਂ ਲੰਘਣ ਤੋਂ ਰੋਕਿਆ ਜਾ ਰਿਹਾ ਹੈ, ਰਸਤਾ ਪੱਕਾ ਕਰ ਕੇ ਦਿੱਤਾ ਜਾਵੇ ਤਾਂ ਕਿ ਖੇਤਾਂ ਦੇ ਮਾਲਕਾਂ ਤੇ ਪਿੰਡ ਵਾਸੀਆਂ ਦੀ ਮੁਸ਼ਕਲ ਹੱਲ ਕੀਤੀ ਜਾਵੇ | ਇਸ ਮੌਕੇ ਸਰਪੰਚ ਜਗਸੀਰ ਸਿੰਘ ਬੀਕਾ ਸੂਚ ਪੱਤੀ, ਸੀਨੀਅਰ ਡੀ.ਓ.ਐਮ. ਸ੍ਰੀ ਰਾਹੁਲ ਕੁਮਾਰ, ਸੀਨੀਅਰ ਡੀ.ਸੀ.ਐਮ. ਨਵੀਨ ਝਾਅ, ਸਟੇਸ਼ਨ ਮਾਸਟਰ ਰਾਮ ਸਰੂਪ ਮੀਨਾ, ਜ਼ੋਰਾ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਬਲਜੀਤ ਸਿੰਘ ਪੰਚ, ਗੁਰਮੀਤ ਸਿੰਘ ਪੰਚ, ਜਗਜੀਤ ਸਿੰਘ ਪੰਚ ਬੀਕਾ ਸੂਚ ਪੱਤੀ, ਆਰ.ਪੀ.ਐਫ. ਬਠਿੰਡਾ ਦੇ ਇੰਸਪੈਕਟਰ ਸ੍ਰੀ ਅਨਿਲ ਕੁਮਾਰ ਤੇ ਕਾਲੂ ਰਾਮ, ਚੌਕੀ ਇੰਚਾਰਜ ਹਰਮਿੰਦਰ ਸਿੰਘ, ਨਿਰਮਲ ਸਿੰਘ ਬਾਜਵਾ, ਮਲਕੀਤ ਸਿੰਘ, ਸੁਖਦੇਵ ਸਿੰਘ, ਲਛਮਣ ਸਿੰਘ, ਕਿਸਾਨ ਆਗੂ ਬਾਬੂ ਸਿੰਘ ਥਿੰਦ, ਸੁਰਜੀਤ ਸਿੰਘ ਸਾਬਕਾ ਪੰਚ, ਸੁਖਦੇਵ ਸਿੰਘ ਫ਼ੌਜੀ, ਸੂਬੇਦਾਰ ਭਰਪੂਰ ਸਿੰਘ, ਮਾ: ਜਗਦੇਵ ਸਿੰਘ, ਜੀਤ ਸਿੰਘ ਮੋਹਰੀ ਕਾ, ਧੰਨਾ ਸਿੰਘ, ਜਗਜੀਤ ਸਿੰਘ ਦਿਉਲ, ਲਾਭ ਸਿੰਘ ਖੁੱਡੀ, ਅਮਰ ਨਾਥ ਸਿੰਘ, ਗੁਰਜੰਟ ਸਿੰਘ, ਕਰਨੈਲ ਸਿੰਘ ਸਾਬਕਾ,ਗੁਰਚਰਨ ਸਿੰਘ ਤੇ ਭੋਲਾ ਸਿੰਘ ਮਾਨ ਆਦਿ ਸਮੇਤ ਰੇਲਵੇ ਅਧਿਕਾਰੀ, ਏਰੀਆ ਅਫ਼ਸਰ, ਆਈ.ਟੀ. ਦੇ ਮੁਲਾਜ਼ਮ ਹਾਜ਼ਰ ਸਨ |