ਟੱਲੇਵਾਲ, 4 ਸਤੰਬਰ (ਸੋਨੀ ਚੀਮਾ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਵਿਖੇ ਘਰ 'ਚ ਆਉਂਦੇ ਕਰੰਟ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ | ਜ਼ਿਕਰਯੋਗ ਹੈ ਕਿ ਪਿੰਡ ਭੋਤਨਾ ਦਾ ਪਰਮਾਤਮਾ ਸਿੰਘ ਪੁੱਤਰ ਦਰਸ਼ਨ ਸਿੰਘ ਜਿਸ ਦੇ ਮੀਂਹ ਕਾਰਨ ਪੂਰੇ ਘਰ ਵਿਚ ਕਰੰਟ ਆ ਰਿਹਾ ਸੀ, ਨੇ ਦਿਨ ਸਮੇਂ ਬਿਜਲੀ ਮਕੈਨਿਕ ਤੋਂ ਘਰ ਦੀ ਬਿਜਲੀ ਸਪਲਾਈ ਸਮੇਤ ਇਨਵਰਟਰ ਦੀ ਬਿਜਲੀ ਵੀ ਕਟਵਾ ਦਿੱਤੀ ਸੀ ਅਤੇ ਜਦ ਉਹ ਰਾਤ ਸਮੇਂ ਬਿਜਲੀ ਦੀ ਸਪਲਾਈ ਚਾਲੂ ਕਰ ਰਿਹਾ ਸੀ ਤਾਂ ਅਚਾਨਕ ਇਨਵਰਟਰ ਤੋਂ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ | ਮਿ੍ਤਕ ਪ੍ਰਮਾਤਮਾ ਸਿੰਘ ਆਪਣੇ ਪਤਨੀ ਸਮੇਤ ਪਿੱਛੇ ਦੋ ਬੇਟੀਆਂ ਅਤੇ ਇਕ ਪੱੁਤਰ ਛੱਡ ਗਿਆ ਹੈ |