07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਦੂਜਾ ਗੰਭੀਰ 'ਚ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 05-09-2025
ਭਦੌੜ, 4 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪਿੰਡ ਨੈਣੇਵਾਲ ਵਿਖੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪਿੰਡ ਹਿੰਮਤਪੁਰਾ ਦੇ ਡਰੇਨ ਦੇ ਪੁਲ ਉੱਪਰ ਇਕ ਹੋਏ ਦਰਦਨਾਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਅਤੇ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਖ਼ਬਰ ਪੁੱਜੀ | ਜਾਣਕਾਰੀ ਅਨੁਸਾਰ ਪਿੰਡ ਨੈਣੇਵਾਲ ਦਾ ਵਸਨੀਕ ਰਣਧੀਰ ਸਿੰਘ (40) ਪੁੱਤਰ ਮੇਹਰ ਸਿੰਘ ਅਤੇ ਜਸ਼ਨਦੀਪ ਸਿੰਘ ਪੁੱਤਰ ਮਲਕੀਤ ਸਿੰਘ ਸਵਿਫ਼ਟ ਕਾਰ ਰਾਹੀਂ ਪਿੰਡ ਮੱਧੋਕੇ ਤੋਂ ਆਪਣੇ ਪਿੰਡ ਨੈਣੇਵਾਲ ਨੂੰ ਆ ਰਹੇ ਸਨ | ਜਦੋਂ ਇਨ੍ਹਾਂ ਦੀ ਕਾਰ ਮੋਗਾ, ਬਰਨਾਲਾ ਰਾਸ਼ਟਰੀ ਮਾਰਗ 'ਤੇ ਹਿੰਮਤਪੁਰਾ ਡਰੇਨ ਦੇ ਪੁਲ ਨਜ਼ਦੀਕ ਪੁੱਜੀ ਤਾਂ ਗੈਸ ਟੈਂਕਰ ਨਾਲ ਜ਼ਬਰਦਸਤ ਟੱਕਰ ਹੋ ਗਈ | ਜਿਸ ਵਿਚ ਰਣਧੀਰ ਸਿੰਘ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਜਦਕਿ ਜਸ਼ਨਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਮੌਕੇ ਉੱਪਰ ਪੁੱਜੀ ਪੁਲਿਸ ਪਾਰਟੀ ਨੇ ਦੋਨਾਂ ਵਿਅਕਤੀਆਂ ਨੂੰ ਐਂਬੂਲੈਂਸ ਰਾਹੀਂ ਮੋਗਾ ਦੇ ਹਸਪਤਾਲ ਵਿਖੇ ਲਿਜਾਇਆ ਗਿਆ | ਮਿ੍ਤਕ ਰਣਧੀਰ ਸਿੰਘ ਆਪਣੀ ਪਿੱਛੇ ਪਤਨੀ ਸਮੇਤ ਇਕ ਪੁੱਤਰ ਅਤੇ ਇਕ ਪੁੱਤਰੀ ਛੱਡ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਨਿਕਾਸੀ ਦੇ ਪ੍ਰਬੰਧ ਜੁਗਾੜਾਂ ਤੱਕ ਸੀਮਤ ਹੋਣ ਕਰਕੇ ਮੰਡੀ ਨੇ ਫਿਰ ਨਰਕ ਦਾ ਰੂਪ ਧਾਰਿਆ ਅਗਲੀ ਖ਼ਬਰ ਘਰ 'ਚ ਆਉਂਦੇ ਕਰੰਟ ਕਾਰਨ ਵਿਅਕਤੀ ਦੀ ਮੌਤ <br/>
Ad Position 24