25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਬੈਂਕ ਖਾਤੇ 'ਚ ਦਰੁਸਤੀ ਕਰਵਾਉਣ ਦੀ ਆੜ 'ਚ 1.85 ਲੱਖ ਦੀ ਠੱਗੀ ਮਾਰੀ

Ad Position 21
No active advertisement
ਅਜੀਤ ਡੈਸਕ 07-09-2025
ਬਰਨਾਲਾ, 6 ਸਤੰਬਰ (ਰਾਜ ਪਨੇਸਰ)-ਥਾਣਾ ਸਾਈਬਰ ਕਰਾਈਮ ਬਰਨਾਲਾ ਵਲੋਂ ਇਕ ਵਿਅਕਤੀ ਨਾਲ ਬੈਂਕ 'ਚ ਨਾਮ ਦਰੁਸਤੀ ਦੀ ਆੜ 'ਚ ਮੋਬਾਈਲ ਫ਼ੋਨ ਕਾਲ ਰਾਹੀਂ ਇਕ ਲੱਖ 85 ਹਜ਼ਾਰ ਰੁਪਏ ਠੱਗੀ ਮਾਰਨ ਵਾਲੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਮੱੁਦਈ ਨੇ ਬਿਆਨ ਲਿਖਵਾਏ ਕਿ ਉਸ ਵਲੋਂ ਆਪਣੇ ਖਾਤੇ ਵਿਚ ਨਾਮ ਦਰੁਸਤੀ ਕਰਵਾਉਣ ਲਈ ਐਚ.ਡੀ.ਐਫ.ਸੀ. ਵਿਖੇ 29 ਅਗਸਤ 2025 ਨੂੰ ਫਾਰਮ ਭਰ ਕੇ ਬੈਂਕ ਢਿਲਵਾਂ ਵਿਖੇ ਬੇਨਤੀ ਕੀਤੀ ਸੀ | 2 ਸਤੰਬਰ ਨੂੰ ਮੱੁਦਈ ਨੂੰ 1600318475 ਮੋਬਾਈਲ ਫ਼ੋਨ ਰਾਹੀਂ ਇਕ ਕਾਲ ਆਈ ਜਿਸ 'ਤੇ ਐਚ.ਡੀ.ਐਫ.ਸੀ. ਲਿਖਿਆ ਹੋਇਆ ਸੀ | ਜਿਸ ਨੂੰ ਮੱੁਦਈ ਨੇ ਚੱੁਕਿਆ ਨਹੀਂ | ਦੁਬਾਰਾ ਫਿਰ ਉਸੇ ਨੰਬਰ ਤੋਂ ਫ਼ੋਨ ਆਇਆ | ਫ਼ੋਨ ਚੱੁਕਣ 'ਤੇ ਕੰਪਿਊਟਰ ਦੀ ਆਵਾਜ਼ ਆਈ ਕੱਟ ਦਿੱਤਾ | ਬਾਅਦ ਪਤਾ ਲੱਗਿਆ ਕਿ ਵੱਖ-ਵੱਖ ਟਰਾਂਜੈਕਸਨਾਂ ਰਾਹੀਂ ਮੱੁਦਈ ਦੇ ਖਾਤੇ 'ਚ ਇਕ ਲੱਖ 85 ਹਜ਼ਾਰ ਰੁਪਏ ਨਿਕਲਣ ਸਬੰਧੀ ਮੈਸੇਜ ਆਇਆ | ਪੁਲਿਸ ਵਲੋਂ ਪੜਤਾਲ ਕਰਨ ਉਪਰੰਤ ਸਾਹਮਣੇ ਆਇਆ ਕਿ ਮੱੁਦਈ ਨਾਲ ਇਕ ਲੱਖ 85 ਹਜ਼ਾਰ ਰੁਪਏ ਦੀ ਠੱਗੀ ਵੱਜੀ ਹੈ | ਪੁਲਿਸ ਕਾਰਵਾਈ ਅਨੁਸਾਰ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੋਲਟਰੀ ਫਾਰਮ ਦੀ ਕੰਧ ਡਿਗਣ ਕਾਰਨ ਹੋਇਆ ਲੱਖਾਂ ਦਾ ਨੁਕਸਾਨ ਅਗਲੀ ਖ਼ਬਰ ਪਿੰਡ ਬੀਹਲਾ ਵਿਖੇ ਮੀਂਹ ਨਾਲ ਲੋੜਵੰਦ ਪਰਿਵਾਰ ਦੀ ਛੱਤ ਡਿਗੀ
Ad Position 24