05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਲੱਕੀ ਡਰਾਅ ਪਰਾਲੀ-2025 ਤਹਿਤ ਕਿਸਾਨ ਕੇਹਰ ਸਿੰਘ ਪਿੰਡ ਗੰਗੋਹਰ ਦਾ ਨਿਕਲਿਆ ਪਹਿਲਾ ਇਨਾਮ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਬਰਨਾਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਪ੍ਰੇਰਨ ਲਈ ਸ਼ੁਰੂ ਕੀਤੇ ਗਏ 7 ਲੱਖ ਰੁਪਏ ਦੇ ਲੱਕੀ ਡਰਾਅ ਪਰਾਲੀ-2025 ਤਹਿਤ ਅੱਜ ਪਹਿਲੇ ਗੇੜ ਦਾ ਲੱਕੀ ਡਰਾਅ ਕੱਢਿਆ ਗਿਆ | ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿਖੇ ਕੱਢੇ ਗਏ ਇਸ ਲੱਕੀ ਡਰਾਅ 'ਚ ਪਿੰਡ ਗੰਗੋਹਰ ਦੇ ਕੇਹਰ ਸਿੰਘ, ਕੋਟਦੁੱਨਾ ਤੋਂ ਹਰਪ੍ਰੀਤ ਸਿੰਘ ਅਤੇ ਝਲੂਰ ਤੋਂ ਬਿੱਕਰ ਸਿੰਘ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਹਰ ਸਿੰਘ ਨੂੰ 20 ਹਜ਼ਾਰ ਰੁਪਏ, ਹਰਪ੍ਰੀਤ ਸਿੰਘ ਨੂੰ 10 ਹਜ਼ਾਰ ਰੁਪਏ ਅਤੇ ਬਿੱਕਰ ਸਿੰਘ ਨੂੰ 5 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ | ਇਨ੍ਹਾਂ ਤੋਂ ਇਲਾਵਾ 22 ਕਿਸਾਨਾਂ ਦੇ ਨਾਂਅ ਲੱਕੀ ਡਰਾਅ 'ਚ ਕੱਢੇ ਗਏ | ਉਨ੍ਹਾਂ ਦੱਸਿਆ ਕਿ ਇਨਾਮ ਜਿੱਤਣ ਵਾਲੇ ਸਾਰੇ ਕਿਸਾਨ ਵੀਰ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਆਪਣੇ ਆਪਣੇ ਖੇਤਾਂ ਵਿਚ ਪਰਾਲੀ ਦਾ ਪ੍ਰਬੰਧਨ ਬਿਨਾਂ ਉਸ ਨੂੰ ਅੱਗ ਲਗਾਏ ਕੀਤਾ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਸਾਨਾਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ | ਫੇਰ ਉਨ੍ਹਾਂ ਆਪਣੇ ਖੇਤ ਦੀਆਂ ਤਸਵੀਰਾਂ ਅਪਲੋਡ ਕੀਤੀਆਂ | ਪਹਿਲੀ ਤਸਵੀਰ ਖੜ੍ਹੀ ਫ਼ਸਲ ਦੀ, ਦੂਜੀ ਵਾਢੀ ਦੇ ਦਿਨ ਦੀ ਅਤੇ ਤੀਜੀ ਉਸ ਜਗ੍ਹਾ ਦੀ ਜਿੱਥੇ ਪਰਾਲੀ ਸਟੋਰ ਕੀਤੀ ਗਈ ਹੈ | ਉਪਰੋਕਤ ਵੈੱਬਸਾਈਟ ਉੱਤੇ ਅੱਪਲੋਡ ਕੀਤੀ ਗਈ | ਇਨ੍ਹਾਂ ਸਾਰੇ ਕਿਸਾਨਾਂ ਦੇ ਖੇਤਾਂ ਦੀ ਵੈਰੀਫਿਕੇਸ਼ਨ ਸਬੰਧਿਤ ਪਰਾਲੀ ਪ੍ਰਬੰਧਨ ਅਫ਼ਸਰਾਂ ਵੱਲੋਂ ਕੀਤੀ ਗਈ ਅਤੇ ਇਸ ਆਧਾਰ ਉੱਤੇ ਇਨ੍ਹਾਂ ਦੇ ਨਾਂਅ ਲੱਕੀ ਡਰਾਅ 'ਚ ਸ਼ਾਮਿਲ ਕੀਤੇ ਗਏ | ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਕਿਸਾਨਾਂ ਵਾਂਗ ਆਪ ਵੀ ਪਰਾਲੀ ਦਾ ਪ੍ਰਬੰਧਨ ਕਰਨ ਅਤੇ ਉਸ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿਚ ਹੀ ਰਲਾ ਦੇਣ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਮਸ਼ੀਨਰੀ ਸਬੰਧੀ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਕੰਟਰੋਲ ਰੂਮ (ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ) 01679-233031 ਨੰਬਰ 'ਤੇ ਜਾਂ ਬਲਾਕ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ-ਵਿਧਾਇਕ ਉਗੋਕੇ ਅਗਲੀ ਖ਼ਬਰ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24