22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਜੀਵਨ ਕੁਮਾਰ ਬਾਂਸਲ ਸਰਬਸੰਮਤੀ ਨਾਲ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ <br/>

Ad Position 21
No active advertisement
ਅਜੀਤ ਡੈਸਕ 01-11-2025
ਧਨੌਲਾ, 31 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਮੰਡੀ ਧਨੌਲਾ ਦੇ ਪਤਵੰਤਿਆਂ ਦੀ ਇਕ ਵਿਸ਼ੇਸ਼ ਇਕੱਤਰਤਾ ਗਊਸ਼ਾਲਾ ਧਨੌਲਾ ਵਿਖੇ ਹੋਈ | ਜਿਸ ਵਿਚੋਂ ਉਚੇਚੇ ਤੌਰ 'ਤੇ ਸਰਪ੍ਰਸਤ ਜਨਕ ਰਾਜ ਬਾਂਸਲ, ਐਮ.ਸੀ. ਰਜਨੀਸ਼ ਕੁਮਾਰ ਆਲੂ, ਉੱਘੇ ਚਿੱਤਰਕਾਰ ਭੁਪਿੰਦਰ ਸਿੰਘ ਧਾਲੀਵਾਲ, ਅਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੁਣ ਬਾਂਸਲ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ, ਉੱਘੇ ਕਾਰੋਬਾਰੀ ਰੂਪ ਚੰਦ ਬਾਂਸਲ, ਸੁਰਿੰਦਰ ਸਿੰਘ ਠੁਣੀਆਂ, ਬਾਬੂ ਰਮੇਸ਼ਵਰ ਦਾਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਇਕੱਤਰ ਹੋਏ | ਜਿਨ੍ਹਾਂ ਨੇ ਸਰਬਸੰਮਤੀ ਨਾਲ ਅਗਲੇ ਤਿੰਨ ਸਾਲ ਲਈ ਜੀਵਨ ਕੁਮਾਰ ਬਾਂਸਲ ਨੂੰ ਮੁੜ ਗਊਸ਼ਾਲਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ | ਉੱਘੇ ਚਿੱਤਰਕਾਰ ਭੁਪਿੰਦਰ ਸਿੰਘ ਧਾਲੀਵਾਲ ਨੇ ਗੱਲਬਾਤ ਦੌਰਾਨ ਆਖਿਆ ਕਿ ਜੀਵਨ ਕੁਮਾਰ ਨੇ ਬੜੀ ਦਿਆਨਤਦਾਰੀ ਅਤੇ ਸਮਰਪਣ ਭਾਵਨਾ ਨਾਲ ਪ੍ਰਧਾਨਗੀ ਦੀ ਸੇਵਾ ਨਿਭਾਅ ਕੇ ਮੀਲ ਪੱਥਰ ਗੱਡਿਆ ਹੈ | ਜਿਸ ਲਈ ਉਨ੍ਹਾਂ ਨੂੰ ਮੁੜ ਤਿੰਨ ਸਾਲ ਲਈ ਗਊਸ਼ਾਲਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਜਾਣਾ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ | ਸਮੁੱਚੇ ਪਤਵੰਤਿਆਂ ਨੇ ਜੀਵਨ ਕੁਮਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਹੋਰ ਸ਼ਹੀਦਾਂ ਦੀਆਂ ਲਾਸਾਨੀ ਸ਼ਹਾਦਤਾਂ ਦਾ ਕਰਜ਼ ਅਦਾ ਨਹੀਂ ਕੀਤਾ ਜਾ ਸਕਦਾ-ਸਿੰਘ ਸਾਹ... ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਬਰਨਾਲਾ 'ਚ 6 ਤੋਂ 16 ਨਵੰਬਰ ਤੱਕ ਕਰ...
Ad Position 24