21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸ੍ਰੀ ਖਾਟੂ ਸ਼ਿਆਮ ਦੇ ਜਨਮ ਦਿਵਸ ਸੰਬੰਧੀ ਜਾਗਰਨ ਅੱਜ <br/>

Ad Position 21
No active advertisement
ਅਜੀਤ ਡੈਸਕ 01-11-2025
ਤਪਾ ਮੰਡੀ, 31 ਅਕਤੂਬਰ (ਵਿਜੇ ਸ਼ਰਮਾ)-ਸਥਾਨਕ ਪੰਚਮੁਖੀ ਹਨੂਮਾਨ ਅਤੇ ਸ਼ਨੀ ਦੇਵ ਮੰਦਰ ਕਮੇਟੀ ਵਲੋਂ ਵਿਸ਼ਾਲ ਜਾਗਰਨ ਸ੍ਰੀ ਖਾਟੂ ਸ਼ਿਆਮ ਦੇ ਜਨਮ ਦਿਹਾੜੇ ਨੂੰ ਲੈ ਕੇ ਵਿਸ਼ਾਲ ਜਾਗਰਣ 1 ਨਵੰਬਰ ਨੂੰ ਪੰਚ ਮੁਖੀ ਹਨੂਮਾਨ ਸ਼ਨੀ ਮੰਦਰ ਤਪਾ ਵਿਖੇ ਕਰਵਾਇਆ ਜਾ ਰਿਹਾ ਜਿਸ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰੀਸ਼ ਕੁਮਾਰ ਗੋਸ਼ਾ ਅਤੇ ਭੁਪਿੰਦਰ ਹਸ਼ੀਜਾ ਨੇ ਦੱਸਿਆ ਕਿ ਇਸ ਸਮੇਂ ਸ੍ਰੀ ਗੀਤਾ ਭਵਨ ਤੋਂ ਨਿਸ਼ਾਨ ਯਾਤਰਾ ਸਵੇਰੇ ਕੱਢੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜਾਗਰਨ ਵਿਚ ਜੋਤੀ ਪ੍ਰਚੰਡ ਨਗਰ ਕੌਂਸਲ ਦੀ ਪ੍ਰਧਾਨ ਡਾਕਟਰ ਸੋਨਿਕਾ ਬਾਂਸਲ ਅਤੇ ਉਨ੍ਹਾਂ ਦੇ ਪਤੀ ਡਾ: ਬਾਲ ਚੰਦ ਬਾਂਸਲ ਕਰਨਗੇ | ਖਾਟੂ ਸ਼ਿਆਮ ਦਾ ਗੁਣਗਾਨ ਬੱਬੂ ਚਾਵਲਾ ਕੁਰੂਕਸ਼ੇਤਰ ਅਤੇ ਭਈਆ ਕਰਨ ਕੁਰੂਕਸ਼ੇਤਰ ਵਾਲੇ ਸੁੰਦਰ ਭੇਟਾਂ ਨਾਲ ਕਰਨਗੇ | ਜਾਗਰਨ ਵਿਚ ਸ਼ਹਿਰ ਦੇ ਸਮੂਹ ਕਲੱਬਾਂ ਦਾ ਵੱਡਾ ਸਹਿਯੋਗ ਰਹੇਗਾ | ਸਮਾਗਮ ਵਿਚ ਅਤੁੱਟ ਲੰਗਰ ਵਰਤਾਇਆ ਜਾਵੇਗਾ | ਇਸ ਮੌਕੇ ਮਨੋਜ ਕੁਮਾਰ, ਚੰਦਨ ਗੁਪਤਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਦੋ ਵਿਅਕਤੀ ਕਾਬੂ <br/> ਅਗਲੀ ਖ਼ਬਰ ਟਰਾਈਡੈਂਟ ਗਰੁੱਪ ਦੇ ਮੁਫ਼ਤ ਮੈਗਾ ਮੈਡੀਕਲ ਕੈਂਪ-2025 ਦਾ ਪਹਿਲਾ ਪੜਾਅ ਮੁਕੰਮਲ, ਦੂਜਾ ਪੜਾਅ 6 ਨਵੰਬਰ ਤੋਂ ਹੋਵੇਗਾ ਸ਼...
Ad Position 24