21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪਿੰਡ ਭੋਤਨਾ ਵਿਖੇ ਪੰਪ ਮਾਲਕ ਦੇ ਪੱੁਤਰ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ <br/>

Ad Position 21
No active advertisement
ਅਜੀਤ ਡੈਸਕ 01-11-2025
ਟੱਲੇਵਾਲ, 31 ਅਕਤੂਬਰ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਭੋਤਨਾ ਵਿਖੇ ਇਕ ਪੰਪ ਮਾਲਕ ਦੇ ਪੱੁਤਰ 'ਤੇ ਇਕ ਵਿਅਕਤੀ ਦੀ ਦਸਤਾਰ ਲਾਹੁਣ ਅਤੇ ਦਾੜੇ੍ਹ ਨੂੰ ਨੁਕਸਾਨ ਪਹੁੰਚਾਉਣ ਉਪਰੰਤ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਰਾਜ ਸਿੰਘ ਖ਼ਾਲਸਾ ਮੱਲੀ ਪੱੁਤਰ ਮੁਖਤਿਆਰ ਸਿੰਘ ਵਾਸੀ ਨਛੱਤਰ ਸਿੰਘ ਟੀਚਰ ਕਾਲੋਨੀ ਬੋਹਨਾ ਚੌਕ ਮੋਗਾ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਆਪਣੇ ਪਰਿਵਾਰ ਸਮੇਤ ਆਪਣੀ ਘਰ ਵਾਲੀ ਪਰਮਜੀਤ ਕੌਰ ਨੂੰ ਪਿੰਡ ਭੋਤਨਾ ਵਿਖੇ ਦਵਾਈ ਦਿਵਾਉਣ ਜਾ ਰਿਹਾ ਸੀ ਤਾਂ ਪਿੰਡ ਭੋਤਨਾ ਵਿਖੇ ਨਿਆਰਾ ਪੈਟਰੋਲ ਪੰਪ 'ਤੇ ਆਪਣੀ ਗੱਡੀ ਵਿਚ ਤੇਲ ਪਵਾਉਣ ਲਈ ਰੁਕੇ ਤਾਂ ਤੇਲ ਪਵਾਉਣ ਉਪਰੰਤ ਪੰਪ ਮੁਲਾਜ਼ਮਾਂ ਨੂੰ ਪ੍ਰਦੂਸ਼ਣ ਚੈਕ ਕਰਨ ਲਈ ਕਿਹਾ ਤਾਂ ਕਾਫ਼ੀ ਦੇਰ ਹੋ ਜਾਣ 'ਤੇ ਪੰਪ ਮੁਲਾਜ਼ਮਾਂ ਨੇ ਕਿਹਾ ਕਿ ਨੈਟ ਦੀ ਸਾਈਟ ਨਹੀਂ ਚੱਲ ਰਹੀ | ਫਿਰ ਮੈ ਹਵਾ ਚੈਕ ਕਰਨ ਨੰੂ ਕਿਹਾ ਤੇ ਪੰਪ ਤੇ ਹਵਾ ਵੀ ਨਹੀਂ ਭਰੀ ਤਾਂ ਮੈ ਉਕਤ ਪੰਪ ਦੀ ਸ਼ਿਕਾਇਤ ਕਰਨ ਲਈ ਗੱਲ ਆਖਣ ਉਪਰੰਤ ਜਦ ਜਾਣ ਲੱਗਾ ਤਾਂ ਏਨੇ ਵਿਚ ਪੰਕਜ ਬਾਂਸਲ ਪੱੁਤਰ ਜਨਕ ਬਾਂਸਲ ਵਾਸੀ ਮਾਛੀਕੇ ਨੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਧਮਕੀਆਂ ਦੇਣ ਲੱਗ ਪਿਆ ਅਤੇ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੇਰੀ ਪੱਗ (ਦਸਤਾਰ) ਉਤਾਰ ਦਿੱਤੀ ਅਤੇ ਦਾੜ੍ਹਾ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਗਿਆ | ਥਾਣਾ ਮੁਖੀ ਨਿਰਮਲਜੀਤ ਸਿੰਘ ਨੇ ਕਿਹਾ ਕਿ ਉਕਤ ਬਿਆਨਾਂ ਦੇ ਉਪਰੰਤ ਪੰਕਜ ਬਾਂਸਲ ਪੱੁਤਰ ਜਨਕ ਰਾਜ ਬਾਂਸਲ ਵਾਸੀ ਮਾਛੀਕੇ 'ਤੇ 115 (2), 62, 299 ਬੀ.ਐਨ.ਐਸ. ਤਹਿਤ ਪਰਚਾ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਸਮਾਗਮ ਕਰਵਾਇਆ ਅਗਲੀ ਖ਼ਬਰ ਆਰੀਆਭੱਟ ਕਾਲਜ ਵਿਖੇ ਸਰਦਾਰ ਵੱਲਭਭਾਈ ਪਟੇਲ ਦਾ ਜਨਮ ਦਿਵਸ ਮੌਕੇ ਭਾਸ਼ਨ ਮੁਕਾਬਲੇ ਕਰਵਾਏ
Ad Position 24