ਤਪਾ ਮੰਡੀ, 2 ਨਵੰਬਰ (ਪ੍ਰਵੀਨ ਗਰਗ)-ਪੰਚਮੁਖੀ ਹਨੰੂਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ ਇਕਾਦਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ 20ਵੀਂ ਨਿਸ਼ਾਨ ਯਾਤਰਾ ਕੱਢੀ ਗਈ | ਜਿਸ ਵਿਚ ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਇਹ ਨਿਸ਼ਾਨ ਯਾਤਰਾ ਗੀਤਾ ਭਵਨ ਤੋਂ ਸ਼ੁਰੂ ਹੋ ਕੇ ਮੰਡੀ ਦੀਆਂ ਵੱਖ-ਵੱਖ ਗਲੀਆਂ ਵਿਚ ਦੀ ਹੁੰਦੀ ਹੋਈ ਖਾਟੂ ਸ਼ਿਆਮ ਮੰਦਰ ਵਿਖੇ ਪਹੁੰਚੀ, ਜਿੱਥੇ ਸਮੂਹ ਸ਼ਰਧਾਲੂਆਂ ਵਲੋਂ ਭਗਵਾਨ ਖਾਟੂ ਸ਼ਿਆਮ ਜੀ ਦੇ ਮੰਦਰ 'ਚ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਭਗਵਾਨ ਦੇ ਭਜਨਾਂ ਦਾ ਗੁਣਗਾਨ ਕੀਤਾ | ਉਪਰੰਤ ਪ੍ਰਭੂ ਦੀ ਆਰਤੀ ਕੀਤੀ ਗਈ ਤੇ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਦੀਪੂ ਭੈਣੀ, ਹਰੀਸ਼ ਮਿੱਤਲ ਗੋਸ਼ਾ, ਭੁਪਿੰਦਰ ਭੁੱਟੋ, ਸੁਰੇਸ਼ ਮਿੱਤਲ, ਸ਼ੁਭਮ, ਵਿਵੇਕ, ਰਿੰਕੂ ਮੌੜ, ਕਿ੍ਸ਼ਨ, ਲਾਡੀ, ਸੁਭਾਸ਼ ਕਾਂਸਲ, ਸੁਰਿੰਦਰ ਗੋਇਲ ਆਦਿ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ |