ਤਪਾ ਮੰਡੀ, 2 ਨਵੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਤਪਾ-ਦਰਾਜ ਰੋਡ ਸਥਿਤ ਇਕ 26 ਸਾਲਾ ਫ਼ੌਜੀ ਜਵਾਨ ਲਵਲੀ ਗਿੱਲ ਦੀ ਡਿਊਟੀ ਦੌਰਾਨ ਤਬੀਅਤ ਵਿਗੜਨ ਕਾਰਨ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਜਿਸ ਦਾ ਅੱਜ ਬਾਅਦ ਦੁਪਹਿਰ ਸ਼ਮਸ਼ਾਨਘਾਟ ਤਪਾ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ | ਫ਼ੌਜ ਦੀ ਟੁਕੜੀ ਨੇ ਸ਼ਹੀਦ ਲਵਲੀ ਗਿੱਲ ਨੂੰ ਸਲਾਮੀ ਦਿੱਤੀ | ਜਿਵੇਂ ਹੀ ਸਿਖਲਾਈ ਦੇ ਨਾਇਬ ਸੂਬੇਦਾਰ ਅਮਰਜੀਤ ਸਿੰਘ ਸ਼ਹੀਦ ਲਵਲੀ ਗਿੱਲ ਦੀ ਦੇਹ ਤਪਾ ਵਿਖੇ ਲੈ ਕੇ ਪਹੁੰਚੀ, ਪੂਰਾ ਸ਼ਹਿਰ, ਪਿੰਡ ਸੋਗ ਦੀ ਲਹਿਰ ਫੈਲ ਗਈ | ਸ਼ਹੀਦ ਦੀ ਅੰਤਿਮ ਯਾਤਰਾ ਸਮੇਂ ਸ਼ਹਿਰ ਨਿਵਾਸੀ ਉਸ ਦੀ ਫੁੱਲਾਂ ਦੀ ਵਰਖਾ ਕਰ ਰਹੇ ਸੀ ਅਤੇ ਸ਼ਹੀਦ ਲਵਲੀ ਗਿੱਲ ਦੇ ਨਾਅਰੇ ਲਾ ਰਹੇ ਸੀ | ਸ਼ਹੀਦ ਲਵਲੀ ਗਿੱਲ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਲਵਲੀ ਗਿੱਲ ਪੜ੍ਹਾਈ ਉਪਰੰਤ 2018 'ਚ 18 ਸਿੱਖ ਲਾਈ ਵਿਚ ਭਰਤੀ ਹੋਇਆ ਸੀ ਤੇ ਇਸ ਸਮੇਂ ਉਹ ਗੁਹਾਟੀ ਵਿਖੇ ਤੈਨਾਤ ਸੀ | ਸ਼ਹੀਦ ਲਵਲੀ ਗਿੱਲ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਡੀ.ਐੱਸ.ਪੀ. ਤਪਾ ਗੁਰਬਿੰਦਰ ਸਿੰਘ, ਨਗਰ ਕੌਂਸਲ ਤਪਾ ਦੇ ਪ੍ਰਧਾਨ ਸੋਨਿਕਾ ਬਾਂਸਲ ਦੇ ਪਤੀ ਡਾ: ਬਾਲ ਚੰਦ ਬਾਂਸਲ, ਸਿੱਖ ਲਾਈ ਦੇ ਨਾਇਬ ਸੂਬੇਦਾਰ ਅਮਰਜੀਤ ਸਿੰਘ, ਸੂਬੇਦਾਰ ਰਾਜਿੰਦਰ ਸਿੰਘ, ਚੌਂਕੀ ਇੰਚਾਰਜ ਕਰਮਜੀਤ ਸਿੰਘ, ਹੌਲਦਾਰ ਬਲਵਿੰਦਰ ਸਿੰਘ ਕਾਲਿਆਂਵਾਲੀ, ਸੂਬੇਦਾਰ ਸਵਰਨਜੀਤ ਸਿੰਘ ਭੰਗੂ ਸੰਘੇੜਾ ਆਦਿ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ | ਸ਼ਹੀਦ ਲਵਲੀ ਗਿੱਲ ਦੇ ਸਸਕਾਰ ਸਮੇਂ ਫ਼ੌਜ ਦੇ ਜਵਾਨਾਂ ਨੇ ਮਾਤਮੀ ਧੁੰਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰ ਕੇ ਗਾਰਡ ਆਫ਼ ਆਨਰ ਦਿੰਦਿਆਂ ਫਾਇਰ ਕਰ ਕੇ ਸ਼ਹੀਦ ਨੂੰ ਸਲਾਮੀ ਦਿੱਤੀ | ਫ਼ੌਜੀ ਅਧਿਕਾਰੀਆਂ ਨੇ ਭਾਵੁਕਤਾ ਭਰੇ ਮਾਹੌਲ 'ਚ ਸ਼ਹੀਦ ਦੇ ਦੇਹ ਦੇ ਤਾਬੂਤ ਦੁਆਲੇ ਲਿਪਟਿਆਂ ਤਿਰੰਗਾ ਝੰਡਾ ਸ਼ਹੀਦ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪਿਆਂ ਅਤੇ ਸ਼ਹੀਦ ਨੂੰ ਅਗਨੀ ਛੋਟੇ ਭਰਾ ਖੁਸ਼ਕਰਨ ਸਿੰਘ ਨੇ ਦਿਖਾਈ | ਇਸ ਮੌਕੇ ਭਾਜਪਾ ਮੰਡਲ ਦੇ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਸ਼ਾਮ ਲਾਲ ਗਰਗ, ਵੇਅਰ ਹਾਊਸ ਦੇ ਮੈਨੇਜਰ ਜਗਦੇਵ ਸਿੰਘ ਅਤੇ ਅਸ਼ੋਕ ਕੁਮਾਰ, ਪਨਗ੍ਰੇਨ ਦੇ ਇੰਚਾਰਜ ਮੋਹਿਤ ਗੋਇਲ ਅਤੇ ਤਪਸ਼ ਗੋਇਲ, ਕੌਂਸਲਰ ਸੁਖਵਿੰਦਰ ਕੌਰ, ਕੌਂਸਲਰ ਰਣਜੀਤ ਸਿੰਘ ਲਾਡੀ, ਦੀਪਕ ਗੋਇਲ, ਕੌਂਸਲਰ ਹਰਦੀਪ ਪੋਪਲ, ਕੌਂਸਲਰ ਤਰਲੋਚਨ ਬਾਂਸਲ, ਕੌਂਸਲਰ ਵਿਨੋਦ ਕੁਮਾਰ ਕਾਲਾ, ਪੱਲੇਦਾਰ ਯੂਨੀਅਨ ਦੇ ਪ੍ਰਧਾਨ ਹੈਪੀ ਸਿੰਘ ਅਤੇ ਜਗਦੀਸ਼ ਰਾਏ, ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ ਆਦਿ ਨੇ ਸ਼ਹੀਦ ਦੇ ਪਿਤਾ ਸੁਰਜੀਤ ਸਿੰਘ, ਮਾਤਾ ਸਰਬਜੀਤ ਕੌਰ, ਭਰਾ ਖੁਸ਼ਕਰਨ ਸਿੰਘ, ਭੈਣ ਰਜਨੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸ਼ਹੀਦ ਦੀ ਕੁਰਬਾਨੀ ਨੂੰ ਦੇਸ਼ ਲਈ ਵੱਡਾ ਤੇ ਅਹਿਮ ਕਰਾਰ ਦਿੱਤਾ |