ਬਰਨਾਲਾ, 3 ਨਵੰਬਰ (ਅਸ਼ੋਕ ਭਾਰਤੀ)-ਖੇਡ ਵਿਭਾਗ ਬਰਨਾਲਾ ਵਲੋਂ ਲਾਲ ਬਹਾਦਰ ਸ਼ਾਸਤਰੀ ਸਕੂਲ ਵਿਖੇ ਚਲਾਏ ਜਾ ਰਹੇ ਸਿਖਲਾਈ ਕੇਂਦਰ ਦੀਆਂ ਖਿਡਾਰਨਾਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ 69ਵੇਂ ਪੰਜਾਬ ਅੰਤਰ ਸਕੂਲ ਸਟੇਟ ਮੁਕਾਬਲੇ 'ਚ ਅੰਡਰ-19 ਸਾਲ ਵਰਗ 'ਚ ਤੀਜਾ ਅਤੇ ਅੰਡਰ-14 ਸਾਲ ਗਰੱੁਪ 'ਚ ਚੌਥਾ ਸਥਾਨ ਹਾਸਲ ਕੀਤਾ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਓਮੇਸ਼ਵਰੀ ਸ਼ਰਮਾ ਤੇ ਕੋਚ ਬਰਿੰਦਰ ਜੀਤ ਕੌਰ ਨੇ ਦੱਸਿਆ ਕਿ ਅੰਡਰ-19 ਸਾਲ ਵਰਗ ਦੀ ਜੇਤੂ ਟੀਮ ਵਿਚ ਖਿਡਾਰਨ ਗਾਰਗੀ ਸ਼ਰਮਾ, ਜਸਲੀਨ ਕੌਰ, ਹਰਮਨ, ਮਿਹਰ ਪ੍ਰੀਤ ਕੌਰ ਸ਼ਾਮਿਲ ਸਨ | ਅੰਡਰ-14 ਸਾਲ ਵਰਗ ਵਿਚ ਜੇਤੂ ਖਿਡਾਰਨ ਗਗਨਦੀਪ ਕੌਰ, ਰਾਜਪਾਲ ਕੌਰ, ਰਾਬੀਆ ਸਿੰਗਲਾ ਅਤੇ ਸਿਮਰਜੀਤ ਕੌਰ ਸ਼ਾਮਿਲ ਸਨ | ਉਨ੍ਹਾਂ ਖਿਡਾਰਨਾਂ ਨੂੰ ਦਿੰਦਿਆਂ ਕਿਹਾ ਕਿ ਇਨ੍ਹਾਂ ਖਿਡਾਰਨਾਂ ਨੇ ਨਾ ਕੇਵਲ ਆਪਣੇ ਮਾਤਾ-ਪਿਤਾ ਬਲਕਿ ਆਪਣੇ ਆਪਣੇ ਸਕੂਲਾਂ ਅਤੇ ਜ਼ਿਲ੍ਹੇ ਦਾ ਨਾਂਅ ਵੀ ਰੌਸ਼ਨ ਕੀਤਾ ਹੈ |