ਹੰਡਿਆਇਆ, 22 ਨਵੰਬਰ (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ 25 ਨਵੰਬਰ ਨੂੰ ਸ੍ਰੀ ਰਾਧਾ ਕ੍ਰਿਸ਼ਨ ਟਰੱਸਟ ਸ਼ਾਂਤੀ ਹਾਲ ਹੰਡਿਆਇਆ ਵਿਖੇ 9 ਵਜੇ ਲਗਾਇਆ ਜਾਵੇਗਾ | ਇਹ ਜਾਣਕਾਰੀ ਕਲੱਬ ਦੇ ਅਹੁਦੇਦਾਰ ਕੁਲਦੀਪ ਸਿੰਘ ਤਾਜਪੁਰੀਆ ਤੇ ਬਸਾਵਾ ਸਿੰਘ ਭਰੀ ਨੇ ਦਿੱਤੀ ਤੇ ਕਿਹਾ ਕਿ ਕੈਂਪ ਵਿਚ ਅੱਖਾਂ ਦੇ ਮਾਹਰ ਡਾ: ਰੁਪੇਸ਼ ਸਿੰਗਲਾ ਬਰਨਾਲਾ ਅੱਖਾਂ ਦਾ ਚੈੱਕਅਪ ਕਰਨਗੇ ਤੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ |