30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਹੰਡਿਆਇਆ ਇਲਾਕੇ 'ਚ ਮੋਬਾਈਲ ਟਾਵਰਾਂ ਦੀ ਰੇਂਜ ਘੱਟ ਆਉਣ ਕਾਰਨ ਗਾਹਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 23-11-2025
ਹੰਡਿਆਇਆ, 22 ਨਵੰਬਰ (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਵਿਖੇ ਜੀਓ, ਏਅਰਟੈੱਲ ਸਮੇਤ ਹੋਰ ਕੰਪਨੀਆਂ ਦੇ ਮੋਬਾਈਲ ਟਾਵਰਾਂ ਦੀ ਰੇਂਜ ਪਿਛਲੇ ਕਾਫ਼ੀ ਸਮੇਂ ਤੋਂ ਘੱਟ ਆ ਰਹੀ ਹੈ | ਜਿਸ ਕਰ ਕੇ 5-ਜੀ ਵਰਤਣ ਵਾਲੇ ਗਾਹਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਬੰਧੀ ਹੰਡਿਆਇਆ ਦੇ ਵਾਸੀ ਕੁਲਦੀਪ ਸਿੰਘ, ਮਨਦੀਪ ਕੁਮਾਰ, ਅਮਨਦੀਪ ਕਾਲੂ, ਤਕਸ ਗਰਗ, ਹਰਦੇਵ ਸਿੰਘ ਮਾਨ, ਗੁਰਵਿੰਦਰਪਾਲ ਸਿੰਘ ਖੱੁਡੀ, ਹਰਭਜਨ ਸਿੰਘ ਧਨੌਲਾ, ਗੁਰਤੇਜ ਸਿੰਘ ਰਾਣਾ ਨੇ ਕਿਹਾ ਕਿ ਹੰਡਿਆਇਆ ਇਲਾਕੇ ਵਿਚ ਵੱਖ-ਵੱਖ ਮੋਬਾਈਲ ਕੰਪਨੀ ਦੇ ਟਾਵਰ ਤਾਂ ਲੱਗੇ ਹੋਏ ਹਨ, ਪਰ ਉਨ੍ਹਾਂ ਦੀ ਰੇਂਜ ਪਿਛਲੇ ਕਾਫ਼ੀ ਸਮੇਂ ਤੋਂ ਘੱਟ ਹੋਣ ਕਾਰਨ ਗ੍ਰਾਹਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਰੀਚਾਰਜ ਕਰਵਾਉਣ ਤੋਂ ਪਹਿਲਾਂ ਹੀ ਕੰਪਨੀਆਂ ਵਾਲੇ ਰੇਂਜ ਘਟਾ ਦਿੰਦੇ ਹਨ | ਜਦੋਂ ਕਿ 2-3 ਦਿਨਾਂ ਦੀ ਮਿਆਦ ਪਈ ਹੁੰਦੀ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਬਰਨਾਲਾ ਤੇ ਟਰਾਈ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਮੋਬਾਈਲ ਕੰਪਨੀਆਂ ਦੇ ਟਾਵਰਾਂ ਦੀ ਰੇਂਜ ਵਧਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਗਾਇਕ ਭਿੰਦਾ ਯਾਰ ਤੇ ਮਿਸ ਸਰਗਮ ਆਪਣਾ ਨਵਾਂ ਗੀਤ 'ਕਿਸ਼ਤਾਂ' ਲੈ ਕੇ ਲੋਕ ਕਚਹਿਰੀ ਵਿਚ ਹੋਏ ਹਾਜ਼ਰ ਅਗਲੀ ਖ਼ਬਰ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ 25 ਨੂੰ
Ad Position 24