29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਵਿਧਾਨ ਸਭਾ ਚੋਣਾਂ ਵਿਚ ਹੂੰਝਾਂ ਫੇਰ ਜਿੱਤ ਪ੍ਰਾਪਤ ਕਰ ਕੇ ਕਾਂਗਰਸ ਸਰਕਾਰ ਬਣਾਏਗੀ–ਪਰਮਿੰਦਰ ਸ਼ਰਮਾ

ਸੰਗਰੂਰ, 29 ਅਗਸਤ (ਅਮਨਦੀਪ ਸਿੰਘ ਬਿੱਟਾ)–ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਐਗਜੈਕਟਿਵ ਕਮੇਟੀ ਦੇ ਮੈਂਬਰ ਪਰਮਿੰਦਰ ਸ਼ਰਮਾ ਨੇ ਕਿਹਾ ਕਿ ਆਪ ਸਰਕਾਰ ਅੱਜ ਸੂਬੇ ਦਾ ਹਰ ਵਰਗ ਨਿਰਾਸ ਹੈ ਅਤੇ ਲੋਕ ਬਦਲਾਅ ਵਜੋਂ ਕਾਂਗਰਸ ਪਾਰਟੀ ਵੱਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ – ਭਾਜਪਾ ਤੋਂ ਨਿਰਾਸ ਹੋ ਕੇ ਇਸ ਲਈ ਆਪ ਪਾਰਟੀ ਨੂੰ ਵੋਟਾਂ ਪਾਈਆਂ ਸਨ ਕਿ ਇਹ ਪਾਰਟੀ ਪੰਜਾਬ ਦੇ ਲੋਕਾਂ ਦੀ ਭਲਾਈ, ਸਰਵਪੱਖੀ ਵਿਕਾਸ, ਨਸ਼ਿਆਂ ਨੂੰ ਨੱਥ ਪਾਏਗੀ ਪਰ ਅਫਸੋਸ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਚਰਮ ਸੀਮਾ ਉੱਤੇ ਪੁੱਜਿਆ ਹੈ ਅਤੇ ਨਸ਼ਾ ਅੱਜ ਹਰ ਘਰ ਘਰ ਵਿਕ ਰਿਹਾ ਹੈ।

Ad Position 21
No active advertisement
ਪਰਮਿੰਦਰ ਸ਼ਰਮਾ। 30-08-2026
ਸੰਗਰੂਰ, 29 ਅਗਸਤ (ਅਮਨਦੀਪ ਸਿੰਘ ਬਿੱਟਾ)–ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਐਗਜੈਕਟਿਵ ਕਮੇਟੀ ਦੇ ਮੈਂਬਰ ਪਰਮਿੰਦਰ ਸ਼ਰਮਾ ਨੇ ਕਿਹਾ ਕਿ ਆਪ ਸਰਕਾਰ ਅੱਜ ਸੂਬੇ ਦਾ ਹਰ ਵਰਗ ਨਿਰਾਸ ਹੈ ਅਤੇ ਲੋਕ ਬਦਲਾਅ ਵਜੋਂ ਕਾਂਗਰਸ ਪਾਰਟੀ ਵੱਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ – ਭਾਜਪਾ ਤੋਂ ਨਿਰਾਸ ਹੋ ਕੇ ਇਸ ਲਈ ਆਪ ਪਾਰਟੀ ਨੂੰ ਵੋਟਾਂ ਪਾਈਆਂ ਸਨ ਕਿ ਇਹ ਪਾਰਟੀ ਪੰਜਾਬ ਦੇ ਲੋਕਾਂ ਦੀ ਭਲਾਈ, ਸਰਵਪੱਖੀ ਵਿਕਾਸ, ਨਸ਼ਿਆਂ ਨੂੰ ਨੱਥ ਪਾਏਗੀ ਪਰ ਅਫਸੋਸ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਚਰਮ ਸੀਮਾ ਉੱਤੇ ਪੁੱਜਿਆ ਹੈ ਅਤੇ ਨਸ਼ਾ ਅੱਜ ਹਰ ਘਰ ਘਰ ਵਿਕ ਰਿਹਾ ਹੈ। ਸ਼ਰਮਾ ਨੇ ਕਿਹਾ ਕਿ ਰਾਜ ਦਾ ਹਰ ਵਰਗ ਅੱਜ ਧਰਨੇ ਮੁਜਾਹਰੇ ਕਰਨ ਲਈ ਮਜਬੂਰ ਹੈ। ਹਾਲਾਤ ਇਹ ਹਨ ਕਿ ਵਪਾਰੀ ਵਰਗ, ਮਜਦੂਰ, ਕਿਸਾਨ ਜਾਂ ਹੁਣ ਮੁਲਾਜਮ ਵਰਗ ਆਪ ਸਰਕਾਰ ਖਿਲਾਫ ਆਪਣਾ ਰੋਹ ਜਤਾ ਰਿਹਾ ਹੈ। ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਹੁਣ ਬਦਲਾਅ ਵਜੋਂ ਕੇਵਲ ਕਾਂਗਰਸ ਪਾਰਟੀ ਹੀ ਹੈ ਅਤੇ ਰਾਜ ਦਾ ਮਾਹੌਲ ਇਹ ਦਰਸਾ ਰਿਹਾ ਹੈ ਕਿ ਕਾਂਗਰਸ ਹੂੰਝਾਂ ਫੇਰ ਜਿੱਤ ਵੱਲ ਵਧ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਕਾਂਗਰਸ ਦੀ ਬਣੇਗੀ।
Ad Position 22
No active advertisement
ਪਿਛਲੀ ਖ਼ਬਰ ਹੱਡੀਆਂ ਦੇ ਕੈਲਸ਼ੀਅਮ ਦਾ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ
Ad Position 24