ਬਰਨਾਲਾ, 22 ਨਵੰਬਰ (ਅਸ਼ੋਕ ਭਾਰਤੀ)-ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਦੇ ਖਿਡਾਰੀਆਂ ਨੇ ਰਾਜ ਪੱਧਰੀ ਨੈੱਟਬਾਲ ਮੁਕਾਬਲਿਆਂ 'ਚ ਸੋਨੇ ਦਾ ਤਗਮਾ ਜਿੱਤ ਕੇ ਸੰਸਥਾ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਜਾਣਕਾਰੀ ਪਿ੍ੰਸੀਪਲ ਮੋਹਿਤ ਜਿੰਦਲ ਨੇ ਦਿੱਤੀ ਤੇ ਦੱਸਿਆ ਕਿ ਖਿਡਾਰੀਆਂ ਨੇ ਕੋਚ ਲਖਵੀਰ ਸਿੰਘ ਦੀ ਅਗਵਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਜਿੱਤਿਆ | ਜੇਤੂ ਟੀਮ ਵਿਚ ਗੁਰਵੀਰ ਸਿੰਘ ਅਤੇ ਮਾਨਵਦੀਪ ਸਿੰਘ ਸਿੱਧੂ ਸ਼ਾਮਿਲ ਸਨ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਦਰਸ਼ਨ ਕੁਮਾਰ, ਡਾਇਰੈਕਟਰ ਵਰੁਣ ਭਾਰਤੀ, ਪਿ੍ੰਸੀਪਲ ਮੋਹਿਤ ਜਿੰਦਲ ਨੇ ਹੋਣਹਾਰ ਖਿਡਾਰੀਆਂ, ਉਨ੍ਹਾਂ ਦੇ ਕੋਚ ਤੇ ਸਟਾਫ਼ ਨੂੰ ਵਧਾਈ ਦਿੱਤੀ |