30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ਼ਹਿਣਾ ਸਕੂਲ ਵਿਖੇ ਤਿੰਨ ਰੋਜ਼ਾ ਟਰੇਨਿੰਗ ਲਗਾਈ

Ad Position 21
No active advertisement
ਅਜੀਤ ਡੈਸਕ 23-11-2025
ਸ਼ਹਿਣਾ, 22 ਨਵੰਬਰ (ਸੁਰੇਸ਼ ਗੋਗੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਹਰਿੰਦਰ ਸਿੰਘ ਬਰਾੜ ਦੀ ਅਗਵਾਈ ਵਿਚ ਐਫ.ਐਲ.ਐਨ ਤਹਿਤ ਤਿੰਨ ਰੋਜ਼ਾ ਟਰੇਨਿੰਗ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਣਾ (ਲੜਕੇ) ਵਿਚ ਲਗਾਈ ਗਈ | ਇਸ ਟਰੇਨਿੰਗ ਵਿਚ ਸੈਂਟਰ ਭਦੌੜ ਲੜਕੇ, ਭਦੌੜ ਲੜਕੀਆਂ, ਸ਼ਹਿਣਾ ਅਤੇ ਚੀਮਾ ਦੇ ਪਹਿਲੀ ਅਤੇ ਦੂਜੀ ਜਮਾਤ ਦੇ ਅਧਿਆਪਕਾਂ ਨੇ ਭਾਗ ਲਿਆ | ਜ਼ਿਲ੍ਹਾ ਕੋਆਰਡੀਨੇਟਰ ਕੁਲਦੀਪ ਸਿੰਘ ਭੁੱਲਰ ਨੇ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਨਾਲ ਸਬੰਧਿਤ ਸੂਖਮ ਤਕਨੀਕਾਂ ਦੀ ਜਾਣਕਾਰੀ ਦਿੱਤੀ | ਐਨ.ਸੀ.ਐਫ ਦੇ ਨਿਯਮਾਂ ਨਾਲ ਵੀ ਅਧਿਆਪਕਾਂ ਨੂੰ ਜਾਣੂ ਕਰਵਾਇਆ ਗਿਆ | ਰਿਸੋਰਸ ਪਰਸਨ ਸੂਰਿਆ ਕੁਮਾਰ ਅਤੇ ਰਜਿੰਦਰ ਕੁਮਾਰ ਨੇ ਅਧਿਆਪਕ ਸਾਹਿਬਾਨ ਨੂੰ ਐਨ.ਸੀ.ਐਫ ਗਤੀਵਿਧੀਆਂ ਕਰਵਾਉਣ ਬਾਰੇ ਵਿਸਥਾਰ ਨਾਲ ਦੱਸਿਆ | ਜਸਵੰਤ ਰਾਏ ਅਤੇ ਸ਼ਿਵਮ ਮਿੱਤਲ ਨੇ ਵੀ ਅਧਿਆਪਕ ਨੂੰ ਗਾਈਡ ਕੀਤਾ ਇਸ ਸੈਮੀਨਾਰ ਵਿਚ ਬਲਾਕ ਸ਼ਹਿਣਾ ਦੇ 40 ਅਧਿਆਪਕਾਂ ਨੇ ਭਾਗ ਲਿਆ |

Ad Position 22
No active advertisement
ਪਿਛਲੀ ਖ਼ਬਰ ਪੱਖੋ ਵਾਲੇ ਰਸਤੇ 'ਤੇ ਪਾਰਕ ਦੀ ਕੰਧ ਡਿਗਣ ਕਾਰਨ ਪਾਰਕ ਦਾ ਹੋ ਰਿਹਾ ਉਜਾੜਾ <br/> ਅਗਲੀ ਖ਼ਬਰ ਵਾਈ.ਐੱਸ. ਪਬਲਿਕ ਸਕੂਲ ਦੇ ਖਿਡਾਰੀਆਂ ਨੇ ਰਾਜ ਪੱਧਰੀ ਨੈੱਟਬਾਲ ਮੁਕਾਬਲਿਆਂ 'ਚ ਸੋਨੇ ਦਾ ਤਗਮਾ ਜਿੱਤਿਆ <br/>
Ad Position 24