31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੱਖੋ ਵਾਲੇ ਰਸਤੇ 'ਤੇ ਪਾਰਕ ਦੀ ਕੰਧ ਡਿਗਣ ਕਾਰਨ ਪਾਰਕ ਦਾ ਹੋ ਰਿਹਾ ਉਜਾੜਾ <br/>

Ad Position 21
No active advertisement
ਪਾਰਕ ਦੀ ਡਿੱਗੀ ਹੋਈ ਕੰਧ ਦਿਖਾਉਂਦੇ ਹੋਏ ਆਗੂ | ਤਸਵੀਰ : ਸੁਰੇਸ਼ ਗੋਗੀ <br/> 23-11-2025
ਸ਼ਹਿਣਾ, 22 ਨਵੰਬਰ (ਸੁਰੇਸ਼ ਗੋਗੀ)-ਸ਼ਹਿਣਾ ਤੋਂ ਪੱਖੋਕੇ ਨੂੰ ਜਾਂਦੇ ਰਸਤੇ 'ਤੇ ਬਣੇ ਹੋਏ ਪਾਰਕ ਦੀ ਕੰਧ ਲੰਬੇ ਸਮੇਂ ਤੋਂ ਡਿੱਗੀ ਹੋਣ ਕਾਰਨ ਪਾਰਕ ਦਾ ਉਜਾੜਾ ਹੋ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਧਾਲੀਵਾਲ ਸੀਨੀਅਰ ਕਾਂਗਰਸੀ ਆਗੂ, ਜਰਨੈਲ ਸਿੰਘ ਖ਼ਾਲਸਾ, ਹਰੀ ਸਿੰਘ, ਇਕਬਾਲ ਸਿੰਘ, ਪ੍ਰੀਤ ਪੇਂਟਰ ਆਦਿ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਮੀਂਹ ਨਾਲ ਪਾਰਕ ਦੀ ਕੰਧ ਡਿਗ ਪਈ | ਨਿਕਾਸੀ ਨਾਲੇ ਵਿਚ ਪਾਰਕ ਦੀ ਕੰਧ ਦੀਆਂ ਡਿਗੀਆਂ ਇੱਟਾਂ ਕਾਰਨ ਜਿੱਥੇ ਪਾਣੀ ਦਾ ਨਿਕਾਸ ਰੁਕ ਰਿਹਾ ਹੈ, ੳੱੁਥੇ ਪਾਰਕ ਵਿਚ ਆਵਾਰਾ ਪਸ਼ੂ ਵੜ ਜਾਂਦੇ ਹਨ ਅਤੇ ਪਾਰਕ ਦੀ ਸਾਂਭ ਸੰਭਾਲ ਮੁਸ਼ਕਿਲ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਸਰਕਾਰ ਨੇ ਨਵੀਆਂ ਗ੍ਰਾਂਟਾਂ ਤਾਂ ਕੀ ਦੇਣੀਆਂ ਸਨ, ਬਲਕਿ ਪਹਿਲਾਂ ਤੋਂ ਪੰਚਾਇਤਾਂ ਵਲੋਂ ਕੀਤੇ ਗਏ ਕੰਮ ਵੀ ਸਾਂਭ ਸੰਭਾਲ ਨਾ ਹੋਣ ਕਾਰਨ ਵਿਗੜ ਰਹੇ ਹਨ | ਉਨ੍ਹਾਂ ਪਾਰਕ ਦੀ ਕੰਧ ਦੀ ਉਸਾਰੀ ਛੇਤੀ ਕਰਨ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਹਲਕਾ ਮਹਿਲ ਕਲਾਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪੁੱਜਣਗੀਆਂ-ਵਿਧਾਇਕ ਕੁਲਵੰਤ ਸਿੰਘ ਪੰਡੋਰੀ <br... ਅਗਲੀ ਖ਼ਬਰ ਸ਼ਹਿਣਾ ਸਕੂਲ ਵਿਖੇ ਤਿੰਨ ਰੋਜ਼ਾ ਟਰੇਨਿੰਗ ਲਗਾਈ
Ad Position 24