ਸ਼ਹਿਣਾ, 22 ਨਵੰਬਰ (ਸੁਰੇਸ਼ ਗੋਗੀ)-ਜੀ.ਐੱਨ. ਇੰਟਰਨੈਸ਼ਨਲ ਸਕੂਲ ਸੁਖਪੁਰਾ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਕ ਵਿਸ਼ਾਲ ਪ੍ਰਭਾਤ ਫੇਰੀ ਪਿੰਡ ਸੁਖਪੁਰਾ ਵਿਚ ਕੱਢੀ ਗਈ | ਇਸ ਮੌਕੇ ਜੀ.ਐੱਨ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜਥੇਬੰਦੀ ਰੂਪ ਵਿਚ ਗੁਰਬਾਣੀ ਦੇ ਜਾਪ, ਸਲੋਕ ਅਤੇ ਨਿਤਨੇਮ ਦੇ ਸ਼ਬਦ ਪੜ੍ਹੇ | ਇਸ ਮੌਕੇ ਸ੍ਰੀ ਸੁਖਮਨੀ ਸੇਵਾ ਸੋਸਾਇਟੀ ਸੁਖਪੁਰਾ ਦੇ ਸੇਵਾਦਾਰਾਂ ਨੇ ਸਫ਼ਾਈ ਕੀਤੀ ਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ | ਸੰਸਥਾ ਦੇ ਚੇਅਰਮੈਨ ਅਵਤਾਰ ਸਿੰਘ ਮਾਨ, ਪਿੰ੍ਰਸੀਪਲ ਮੈਡਮ ਰਮਨਦੀਪ ਕੌਰ ਖੰਗੂੜਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀਆਂ ਸਿੱਖਿਆਵਾਂ ਮਨੁੱਖਤਾ, ਸੱਚਾਈ ਤੇ ਕੁਰਬਾਨੀ ਸਿਖਾਉਂਦੀਆਂ ਹਨ | ਪ੍ਰਭਾਤ ਫੇਰੀ ਦੀ ਸਮਾਪਤੀ ਗੁਰਦੁਆਰਾ ਸਾਹਿਬ ਵਿਚ ਅਰਦਾਸ ਨਾਲ ਕੀਤੀ ਗਈ |