25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਵਜੀਦਕੇ ਕਲਾਂ ਦੇ ਕਿਸਾਨ ਬਲਜਿੰਦਰ ਸਿੰਘ ਨੇ ਪਰਾਲੀ ਨੂੰ ਬਣਾਇਆ ਆਮਦਨ ਦਾ ਸਾਧਨ, ਡੀ. ਸੀ. ਨੇ ਕੀਤੀ ਕਿਸਾਨ ਦੀ ਸ਼ਲਾਘਾ

Ad Position 21
No active advertisement
ਅਜੀਤ ਡੈਸਕ 25-11-2025
ਮਹਿਲ ਕਲਾਂ, 24 ਨਵੰਬਰ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਦੇ ਕਿਸਾਨ ਨੇ ਆਪਣੇ ਖੇਤ ਦੀ ਪਰਾਲੀ ਨੂੰ ਪੂੰਜੀ ਸਾਬਤ ਕਰਦਿਆਂ ਉਦਾਹਰਨ ਪੇਸ਼ ਕੀਤੀ ਹੈ | ਜ਼ਿਲ੍ਹੇ ਦੇ ਪਿੰਡ ਵਜੀਦਕੇ ਕਲਾਂ ਦੇ ਅਗਾਂਹਵਧੂ ਕਿਸਾਨ ਬਲਜਿੰਦਰ ਸਿੰਘ ਨੇ ਸਬਸਿਡੀ 'ਤੇ ਮਿਲੇ ਬੇਲਰ ਦੀ ਸਹਾਇਤਾ ਨਾਲ ਲਗਪਗ 550 ਏਕੜ ਰਕਬੇ ਵਿਚੋਂ ਤਕਰੀਬਨ 15000 ਕੁਇੰਟਲ ਪਰਾਲੀ ਇਕੱਠੀ ਕੀਤੀ ਹੈ | ਇਸ ਪਰਾਲੀ ਨੂੰ ਸੁਚੱਜੇ ਢੰਗ ਨਾਲ ਪਰਾਲੀ ਦੀ ਸੰਭਾਲ ਕਰ ਕੇ ਇਸ ਨੂੰ ਕਮਾਈ ਦਾ ਸਾਧਨ ਬਣਾਇਆ ਹੈ ਜੋ ਕਿ ਦੂਸਰੇ ਕਿਸਾਨਾਂ ਲਈ ਇਕ ਪ੍ਰੇਰਣਾਦਾਇਕ ਉਦਾਹਰਨ ਹੈ | ਕਿਸਾਨ 4 ਏਕੜ ਵਿਚ ਖੇਤੀ ਕਰਦਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ | ਪਹਿਲਾਂ ਉਹ ਪਰਾਲੀ ਦੀ ਤੂੜੀ ਬਣਾਉਂਦੇ ਸਨ ਤੇ ਸਾਲ 2021 ਵਿਚ ਉਸ ਨੂੰ ਸੁਪਰਸੀਡਰ 'ਤੇ ਸਬਸਿਡੀ ਮਿਲੀ | ਉਸ ਤੋਂ ਬਾਅਦ ਉਹ ਸੁਪਰਸੀਡਰ ਨਾਲ ਕਣਕ ਦੀ ਬਿਜਾਈ ਕਰ ਰਹੇ ਹਨ | ਇਸ ਸਾਲ ਉਸ ਨੂੰ ਬੇਲਰ ਸਬਸਿਡੀ 'ਤੇ ਨਿਕਲਿਆ ਹੈ ਜਿਸ ਨਾਲ ਉਸ ਨੇ ਆਪਣੇ ਖੇਤ ਦੇ ਨਾਲ-ਨਾਲ ਹੋਰਨਾਂ ਪਿੰਡਾਂ ਦੇ ਕਿਸਾਨਾਂ ਦੇ ਲਗਪਗ 550 ਏਕੜ ਵਿਚੋਂ ਲਗਪਗ 15000 ਕੁਇੰਟਲ ਪਰਾਲੀ ਇਕੱਠੀ ਕੀਤੀ | ਉਸ ਨੇ ਆਪਣੀ ਜ਼ਮੀਨ ਵਿਚ ਪਰਾਲੀ ਦਾ ਡੰਪ ਲਾ ਕੇ ਪਰਾਲੀ ਸਟੋਰ ਕੀਤੀ ਹੈ | ਇਸ ਨਾਲ ਉਨ੍ਹਾਂ ਦਾ ਪਰਾਲੀ ਸਟੋਰੇਜ ਦਾ ਖਰਚਾ ਘਟਿਆ ਤੇ ਉਹ ਜ਼ਿਆਦਾ ਏਰੀਆ ਕਵਰ ਕਰ ਕੇ ਜ਼ਿਆਦਾ ਮਾਤਰਾ ਵਿਚ ਪਰਾਲੀ ਇਕੱਠੀ ਕਰ ਕੇ ਜ਼ਿਆਦਾ ਲਾਭ ਹੋਇਆ | ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ. ਬੈਨਿਥ ਨੇ ਕਿਸਾਨ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਜੇਕਰ ਬਲਜਿੰਦਰ ਸਿੰਘ ਵਾਂਗ ਬੇਲਰ, ਰੀਪਰ, ਮਲਚਰ, ਹੈਪੀ ਸੀਡਰ, ਸੁਪਰ ਸੀਡਰ ਦੀ ਵਰਤੋਂ ਸਮੇਂ ਸਿਰ ਤੇ ਸਹੀ ਤਰੀਕੇ ਨਾਲ ਕਰਨ ਤਾਂ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਪੂੰਜੀ ਵਜੋਂ ਵਰਤ ਕੇ ਆਮਦਨ ਵਧਾ ਸਕਦੇ ਹਨ | ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਸਾਰੇ ਕਿਸਾਨ ਪਰਾਲੀ ਨੂੰ ਬੋਝ ਨਹੀਂ, ਸਗੋਂ ਪੂੰਜੀ ਸਮਝ ਕੇ ਇਸ ਦੀ ਸਹੀ ਸੰਭਾਲ ਕਰਨ | ਇਸ ਨਾਲ ਨਾ ਸਿਰਫ਼ ਵਾਤਾਵਰਨ ਦੀ ਸੁਰੱਖਿਆ ਹੁੰਦੀ ਹੈ, ਸਗੋਂ ਖੇਤੀਬਾੜੀ ਵਿਚ ਨਵੇਂ ਕਮਾਈ ਦੇ ਰਾਹ ਵੀ ਖੁੱਲ੍ਹਦੇ ਹਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਜੋਤਿਸ਼ ਦੀ ਆੜ ਵਿਚ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਨਸ਼ੀਲਾ ਪਦਾਰਥ ਬਰਾਮਦ, ਇਕ ਗਿ੍ਫ਼ਤਾਰ
Ad Position 24