ਬਰਨਾਲਾ, 7 ਦਸੰਬਰ (ਅਸ਼ੋਕ ਭਾਰਤੀ)-ਪੰਜਾਬ ਸਰਕਾਰ ਵਿੱਤ ਵਿਭਾਗ ਡਾਇਰੈਕਟਰ ਖ਼ਜ਼ਾਨਾ ਤੇ ਲੇਖਾ ਸ਼ਾਖਾ ਸ੍ਰੀ ਅਰਵਿੰਦ ਕੁਮਾਰ ਐੱਮ.ਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੈਨਸ਼ਨ ਸੇਵਾ ਮੇਲਾ ਦਾ ਦੂਸਰੇ ਪੜਾਅ ਵਿਚ ਪੈਨਸ਼ਨ ਸੇਵਾ ਮੇਲਾ ਲਗਾਇਆ ਗਿਆ | ਜਿਸ ਵਿਚ ਪੰਜਾਬ ਸਰਕਾਰ ਦੇ ਰਿਟਾਇਰ ਪੈਨਸ਼ਨਰਾਂ ਤੇ ਫ਼ੈਮਿਲੀ ਪੈਨਸ਼ਨਰਾਂ ਵਲੋਂ ਕੇ.ਵਾਈ.ਸੀ ਅਤੇ ਲਾਈਫ਼ ਸਰਟੀਫਿਕੇਟ ਆਨਲਾਈਨ ਕਰਵਾਉਣ ਲਈ ਇਸ ਮੇਲੇ ਦਾ ਲਾਹਾ ਲਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਬਲਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਦੀ ਈ-ਕੇ.ਵਾਈ.ਸੀ ਕਰਨ ਲਈ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਬਰਨਾਲਾ ਅਤੇ ਉਪ ਖ਼ਜ਼ਾਨਾ ਦਫ਼ਤਰ, ਤਪਾ ਵਿਖੇ ਪੈਨਸ਼ਨ ਸੇਵਾ ਮੇਲਾ ਕਰਵਾਇਆ ਗਿਆ | ਇਸ ਦੌਰਾਨ ਸਬੰਧਿਤ ਬੈਂਕਾਂ ਦੇ ਮੁਲਾਜ਼ਮ ਅਤੇ ਪੈਨਸ਼ਨ ਸੇਵਾ ਪੋਰਟਲ ਇੰਚਾਰਜ ਮਨਜਿੰਦਰ ਸਿੰਘ, ਸ਼ੈਫੀ, ਪਰਦੀਪ ਸਿੰਘ, ਮੋਹਿਤ ਮਿੱਤਲ, ਰਜਨੀਸ਼ ਕੁਮਾਰ, ਗੁਰਪ੍ਰੀਤ ਸਿੰਘ, ਵੀਰਵਿੰਦਰ ਕੌਰ, ਉਪ ਖ਼ਜ਼ਾਨਾ ਦਫ਼ਤਰ, ਤਪਾ ਵਿਖੇ ਖ਼ਜ਼ਾਨਾ ਅਫ਼ਸਰ ਅਨੀਸ਼ ਰਾਣੀ ਅਤੇ ਜਿੰਮੀ ਜ਼ਿਲ੍ਹਾ ਪੈਨਸ਼ਨਰ ਯੂਨੀਅਨ ਦੇ ਆਗੂ ਮਾਸਟਰ ਮਨੋਹਰ ਲਾਲ ਲੈਕਚਰਾਰ ਕੌਰ ਸਿੰਘ ਮਨਿਸਟਰੀਅਲ ਯੂਨੀਅਨ ਪ੍ਰਧਾਨ ਤਰਸੇਮ ਭੱਠਲ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਇਹ ਪੈਨਸ਼ਨ ਸੇਵਾ ਮੇਲਾ 8 ਦਸੰਬਰ 2025 ਦਿਨ ਸੋਮਵਾਰ ਤੋਂ ਸ਼ੁੱਕਰਵਾਰ ਮਿਤੀ 12 ਦਸੰਬਰ 2025 ਤੱਕ ਵੀ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਦਫ਼ਤਰ ਵਿਚ ਆਉਣ ਵਾਲੇ ਸਾਰੇ ਪੈਨਸ਼ਨਰ ਆਪਣਾ ਅਸਲ ਪੀ.ਪੀ.ਓ, ਆਧਾਰ ਕਾਰਡ, ਬੈਂਕ ਖਾਤੇ ਦਾ ਵੇਰਵਾ ਅਤੇ ਮੋਬਾਈਲ ਨੰਬਰ ਜੋ ਆਧਾਰ ਕਾਰਡ/ਪੈਨ ਕਾਰਡ ਨਾਲ ਲਿੰਕ ਹੋਵੇ ਨਾਲ ਜ਼ਰੂਰ ਲਿਆਂਦਾ ਜਾਵੇ ਤਾਂ ਜੋ ਮੌਕੇ ਉੱਪਰ ਆਨਲਾਈਨ ਪੈਨਸ਼ਨ ਸੇਵਾ ਪੋਰਟਲ 'ਤੇ ਅੱਪਡੇਟ/ਲਿੰਕ ਕੀਤਾ ਜਾ ਸਕੇ |