ਵਾਈ.ਐੱਸ. ਸਕੂਲ ਵਿਖੇ ਲਿਟਰੇਰੀ ਆਰਟ ਫੈਸਟ-2026 ਦਾ 14 ਰੋਜ਼ਾ ਸਮਾਗਮ ਸਮਾਪਤ
ਬਰਨਾਲਾ, 9 ਸਤੰਬਰ (ਅਸ਼ੋਕ ਭਾਰਤੀ)- ਵਾਈ. ਐੱਸ.
ਬਰਨਾਲਾ, 9 ਸਤੰਬਰ (ਅਸ਼ੋਕ ਭਾਰਤੀ)- ਵਾਈ.ਐੱਸ. ਸਕੂਲ ਬਰਨਾਲਾ ਵਿਖੇ ਲਿਟਰੇਰੀ ਆਰਟ ਫੈਸਟ 2026 ਦਾ 14 ਰੋਜ਼ਾ ਸਮਾਗਮ ਸਾਹਿਤ, ਰਚਨਾਤਮਿਕਤਾ, ਆਤਮ-ਵਿਸ਼ਵਾਸ ਅਤੇ ਕਲਾਤਮਕ ਪ੍ਰਤਿਭਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੰਪੰਨ ਹੋਇਆ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ 1000 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਸਾਹਿਤਕ ਅਤੇ ਕਲਾਤਮਕ ਗਤੀਵਿਧੀਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਹਿਤ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਇਹ ਬਾਲ ਸਾਹਿਤਕਾਰ ਆਪਣੀਆਂ ਵੱਖ-ਵੱਖ ਭਾਸ਼ਾਵਾਂ ਦੀ ਸੇਵਾ ਕਰਨ ਸਕਣ। ਸਕੂਲ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਵਿੰਮੀਪੁਰੀ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।