ਨਵੀਂ ਮੁੱਖ ਅਧਿਆਪਕਾ ਨੇ ਸੰਭਾਲਿਆ ਅਹੁਦਾ
ਲਹਿਰਾਗਾਗਾ, 9 ਸਤੰਬਰ (ਅਸ਼ੋਕ ਗਰਗ)- ਸਰਕਾਰੀ ਹਾਈ ਸਕੂਲ ਰਾਮਪੁਰਾ ਜਵਾਹਰਵਾਲਾ ਵਿਖੇ ਜੀਵਨ ਆਸ਼ਾ ਨੇ ਬਤੌਰ ਮੁੱਖ ਅਧਿਆਪਕਾ ਅਹੁਦਾ ਸੰਭਾਲ ਲਿਆ । ਇਸ ਮੌਕੇ ਬਲਾਕ ਨੋਡਲ ਅਫ਼ਸਰ ਲਹਿਰਾਗਾਗਾ ਦਿਲਦੀਪ ਕੌਰ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਵੀਂ ਮੁੱਖ ਅਧਿਆਪਕਾ ਦੀ ਅਗਵਾਈ ਹੇਠ ਸਕੂਲ ਸਿੱਖਿਆ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ’ਚ ਹੋਰ ਤਰੱਕੀ ਕਰੇਗਾ ।
ਲਹਿਰਾਗਾਗਾ, 9 ਸਤੰਬਰ (ਅਸ਼ੋਕ ਗਰਗ)- ਸਰਕਾਰੀ ਹਾਈ ਸਕੂਲ ਰਾਮਪੁਰਾ ਜਵਾਹਰਵਾਲਾ ਵਿਖੇ ਜੀਵਨ ਆਸ਼ਾ ਨੇ ਬਤੌਰ ਮੁੱਖ ਅਧਿਆਪਕਾ ਅਹੁਦਾ ਸੰਭਾਲ ਲਿਆ । ਇਸ ਮੌਕੇ ਬਲਾਕ ਨੋਡਲ ਅਫ਼ਸਰ ਲਹਿਰਾਗਾਗਾ ਦਿਲਦੀਪ ਕੌਰ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਵੀਂ ਮੁੱਖ ਅਧਿਆਪਕਾ ਦੀ ਅਗਵਾਈ ਹੇਠ ਸਕੂਲ ਸਿੱਖਿਆ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ’ਚ ਹੋਰ ਤਰੱਕੀ ਕਰੇਗਾ । ਸਕੂਲ ਸਟਾਫ਼ ਅਤੇ ਪਿੰਡ ਵਾਸੀਆਂ ਵਲੋਂ ਵੀ ਜੀਵਨ ਆਸ਼ਾ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ । ਇਸ ਮੌਕੇ ਬਲਾਕ ਨੋਡਲ ਅਫ਼ਸਰ ਮੂਣਕ ਅਰੁਣ ਕੁਮਾਰ ਗਰਗ ਸਮੇਤ ਸਕੂਲ ਸਟਾਫ਼ ਅਤੇ ਪਿੰਡ ਵਾਸੀ ਹਾਜ਼ਰ ਸਨ । ਜੀਵਨ ਆਸ਼ਾ ਨੇ ਸਭ ਦਾ ਧੰਨਵਾਦ ਕਰਦਿਆਂ ਸਕੂਲ ਦੇ ਸਰਵਪੱਖੀ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।