09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਹਲਕਾ ਇੰਚਾਰਜ ਧਾਲੀਵਾਲ ਨੇ 33 ਲੱਖ ਦੇ ਪ੍ਰਵਾਨਗੀ ਪੱਤਰ ਵੰਡੇ

ਧਨੌਲਾ, 9 ਸਤੰਬਰ (ਜਤਿੰਦਰ ਸਿੰਘ ਧਨੌਲਾ)- ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਅਤੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਰਾਹਤਾਂ ਤੋਂ ਬੌਖਲਾਹਟ ’ਚ ਆ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਨੇਕਾਂ ਹੱਥਕੰਡੇ ਅਪਣਾ ਕੇ ਸੱਤਾ ਦੀਆਂ ਪੌੜੀਆਂ ਚੜ੍ਹਨ ਦੀ ਤਾਕ ’ਚ ਹਨ । ਪ੍ਰੰਤੂ ਪੰਜਾਬ ਦੇ ਲੋਕ ਕਾਪੀ ਪੈਨ ਚੁੱਕ ਕੇ ਲੇਖਾ ਜੋਖਾ ਬਣਾ ਕੇ ਇਹ ਦੇਖ ਚੁੱਕੇ ਹਨ ਕਿ ਕੋਈ ਵੀ ਰਾਜਨੀਤਿਕ ਪਾਰਟੀ ਦਾ ਕਾਰਜਕਾਲ, ਆਮ ਆਦਮੀ ਪਾਰਟੀ ਦੇ ਕਾਰਜਕਾਲ ਦੇ ਨੇੜੇ-ਤੇੜੇ ਵੀ ਨਹੀਂ ਅੱਪੜਦਾ ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਧਨੌਲਾ, 9 ਸਤੰਬਰ (ਜਤਿੰਦਰ ਸਿੰਘ ਧਨੌਲਾ)- ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਅਤੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਰਾਹਤਾਂ ਤੋਂ ਬੌਖਲਾਹਟ ’ਚ ਆ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਨੇਕਾਂ ਹੱਥਕੰਡੇ ਅਪਣਾ ਕੇ ਸੱਤਾ ਦੀਆਂ ਪੌੜੀਆਂ ਚੜ੍ਹਨ ਦੀ ਤਾਕ ’ਚ ਹਨ । ਪ੍ਰੰਤੂ ਪੰਜਾਬ ਦੇ ਲੋਕ ਕਾਪੀ ਪੈਨ ਚੁੱਕ ਕੇ ਲੇਖਾ ਜੋਖਾ ਬਣਾ ਕੇ ਇਹ ਦੇਖ ਚੁੱਕੇ ਹਨ ਕਿ ਕੋਈ ਵੀ ਰਾਜਨੀਤਿਕ ਪਾਰਟੀ ਦਾ ਕਾਰਜਕਾਲ, ਆਮ ਆਦਮੀ ਪਾਰਟੀ ਦੇ ਕਾਰਜਕਾਲ ਦੇ ਨੇੜੇ-ਤੇੜੇ ਵੀ ਨਹੀਂ ਅੱਪੜਦਾ । ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਬਰਨਾਲਾ ਦੇ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨੇ ਦਫ਼ਤਰ ਨਗਰ ਕੌਂਸਲ ਧਨੌਲਾ ਵਿਖੇ ਵੱਖ-ਵੱਖ ਵਾਰਡਾਂ ਦੇ ਵਿਚ ਕੀਤੇ ਜਾਣ ਵਾਲੇ ਕੰਮ ਲਈ 33 ਲੱਖ ਰੁਪਏ ਦੇ ਪ੍ਰਵਾਨਗੀ ਪੱਤਰ ਦੇਣ ਸਮੇਂ ਕੀਤਾ । ਉਨ੍ਹਾਂ ਆਖਿਆ ਕਿ ਸਥਿਤੀ ਅਜਿਹੀ ਬਣ ਚੁੱਕੀ ਹੈ ਜਿਨ੍ਹਾਂ ਪਾਰਟੀਆਂ ਦੀ ਸਾਰੀ ਉਮਰ ਆਪਸ ਵਿਚ ਨਹੀਂ ਬਣੀ, ਜੇ ਕਾਂਗਰਸ ਤੇ ਅਕਾਲੀ ਦਲ (ਬ) ਰਲ ਕੇ ਵੀ ਚੋਣ ਲੜ ਲੈਣ ਤਾਂ ਵੀ ਆਮ ਆਦਮੀ ਪਾਰਟੀ ਦਾ ਵਾਲ ਵਿੰਗਾ ਨਹੀਂ ਕਰ ਸਕਦੇ । ਹਰਿੰਦਰ ਸਿੰਘ ਧਾਲੀਵਾਲ ਨੇ ਆਖਿਆ ਕਿ ਲੋਕਾਂ ਦੀ ਮੰਗ ਅਨੁਸਾਰ ਇਲਾਕਾ ਭਰ ਅੰਦਰ ਹੋਰ ਵੀ ਕਿਸੇ ਵਿਕਾਸ ਦੀ ਘਾਟ ਬਾਕੀ ਨਹੀਂ ਛੱਡੀ ਜਾਵੇਗੀ । ਦਫ਼ਤਰ ਨਗਰ ਕੌਂਸਲ ਧਨੌਲਾ ਵਿਖੇ ਕੌਂਸਲ ਦੇ ਪ੍ਰਧਾਨ ਧਰਮਿੰਦਰ ਸਿੰਘ ਧੰਨਾ, ਐਮ.ਸੀ ਬੂਟਾ ਸਿੰਘ, ਐਮ.ਸੀ ਮਨੀਸ਼ ਕੁਮਾਰ, ਸੀਨੀਅਰ ਆਗੂ ਜਤਿੰਦਰ ਸਿੰਘ ਸੋਨੀ ਜੋਗਾ, ਸਤਨਾਮ ਸਿੰਘ ਫ਼ਤਿਹ, ਉੱਘੇ ਸਮਾਜ ਸੇਵੀ ਡਾ: ਸ਼ੰਕਰ ਬਾਂਸਲ, ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ, ਡਾ: ਚਿਮਨ ਲਾਲ ਦਾਨਗੜ੍ਹ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਜਨੀਸ਼ ਕੁਮਾਰ ਆਲੂ, ਉੱਘੇ ਸਮਾਜ ਸੇਵੀ ਗੁਰਨਾਮ ਸਿੰਘ ਵਾਹਿਗੁਰੂ, ਐਮ.ਸੀ ਬਿੱਲੂ ਸਿੰਘ, ਬਿਕਰਮਜੀਤ ਸਿੰਘ ਪ੍ਰੈਸ ਸਕੱਤਰ, ਟਰੱਕ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ, ਨਵਦੀਪ ਸਿੰਘ ਪਰੈਟੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਅਤੇ ਪਤਵੰਤੇ ਹਾਜ਼ਰ ਸਨ । ਹਰਿੰਦਰ ਸਿੰਘ ਧਾਲੀਵਾਲ ਵਲੋਂ ਇਕ-ਇਕ ਸੰਸਥਾ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਸੈਕਸ਼ਨ ਲੈਟਰ ਭੇਟ ਕੀਤੇ ਗਏ। ਨਗਰ ਕੌਂਸਲ ਦੇ ਪ੍ਰਧਾਨ ਧਰਮਿੰਦਰ ਸਿੰਘ ਧੰਨਾ ਅਤੇ ਕੌਂਸਲਰਾਂ ਵਲੋਂ ਹਰਿੰਦਰ ਸਿੰਘ ਧਾਲੀਵਾਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਮਜ਼ਬੂਤੀ ਨਾਲ ਨਿਭਾਈ ਭੂਮਿਕਾ ਆਗਾਮੀ ਚੋਣਾਂ ’ਚ ਪਾਰਟੀ ਦੀ ਜਿੱਤ ਦਾ ਮੁੱਢ ਬੰਨ੍ਹੇਗੀ - ਜਥੇਦਾਰ ਹਮੀਦੀ ਅਗਲੀ ਖ਼ਬਰ ਕੋਠੇ ਪੱਤੀ ਬੰਗੇਹਰ ਵਿਚ ਦੋ ਮੋਘੇ ਲਗਾਏ ਜਾਣ ਦੀ ਮੰਗ
Ad Position 24