ਸ਼ਹਿਣਾ, 7 ਦਸੰਬਰ (ਸੁਰੇਸ਼ ਗੋਗੀ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਲੜ ਰਹੇ ਸਤਨਾਮ ਸਿੰਘ ਸੇਖੋ ਪੱਤੀ ਸੇਖਵਾ ਅਤੇ ਸੰਮਤੀ ਦੀ ਚੋਣ ਲੜ ਰਹੇ ਬਲਜੀਤ ਕੌਰ ਜੋਧਪੁਰ ਦੇ ਹੱਕ ਵਿਚ ਪਿੰਡ ਜੋਧਪੁਰ ਵਿਖੇ ਕੀਤੀ ਗਈ ਚੋਣ ਰੈਲੀ ਦੌਰਾਨ ਕਾਂਗਰਸੀ ਸਮਰਥਕਾਂ ਵਲੋਂ ਕਾਲਾ ਢਿੱਲੋਂ ਨੂੰ ਲੱਡੂਆਂ ਨਾਲ ਤੋਲਿਆ ਗਿਆ | ਇਸ ਸਮੇਂ ਕੁਲਦੀਪ ਸਿੰਘ ਹਲਕਾ ਵਿਧਾਇਕ ਨੇ ਕਿਹਾ ਕਿ ਸਿਹਤ ਸਹੂਲਤਾਂ ਤੇ ਮਿਆਰੀ ਸਿੱਖਿਆ ਦੇਣ ਦੇ ਨਾਂਅ 'ਤੇ ਸੂਬਾ ਸਰਕਾਰ ਨੇ ਮੂਰਖ ਬਣਾਇਆ | ਸਿੱਖਿਆ ਦੇ ਖੇਤਰ ਵਿਚ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੱੁਕੀ ਹੈ | ਬਰਨਾਲਾ ਜ਼ਿਲੇ੍ਹ ਦੇ ਸਮੁੱਚੇ ਸਕੂਲਾਂ ਵਿਚ 11 ਹੈਡਮਾਸਟਰ ਤੇ 15 ਪਿ੍ੰਸੀਪਲਾਂ ਦੀਆਂ ਪੋਸਟਾਂ ਭਰੀਆਂ, ਜਦਕਿ ਬਾਕੀ ਸਕੂਲ ਖ਼ਾਲੀ ਪਏ ਹਨ | ਇਸੇ ਤਰ੍ਹਾਂ ਸਿਹਤ ਸਹੂਲਤਾਂ ਦੇ ਨਾਂਅ 'ਤੇ ਲੋਕਾਂ ਨਾਲ ਧੋਖਾ ਕੀਤਾ ਗਿਆ | ਪੁਰਾਣੇ ਚੱਲਦੇ ਸਿਹਤ ਕੇਂਦਰਾਂ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ | ਉਹ ਜ਼ਿਲੇ੍ਹ ਵਿਚ ਸਿਰਫ਼ 14 ਬਣੇ ਹਨ | ਜਦਕਿ ਜਿਨ੍ਹਾਂ ਪਿੰਡਾਂ ਵਿਚ ਸਿਹਤ ਸਹੂਲਤਾਂ ਦੀ ਲੋੜ ਸੀ, ਉਹ ਖ਼ਾਲੀ ਪਏ ਹਨ | ਉਨ੍ਹਾਂ ਕਿਹਾ ਕਿ ਜੋਧਪੁਰ ਪਿੰਡ ਨੇ ਹਮੇਸ਼ਾ ਕਾਂਗਰਸ ਪਾਰਟੀ ਦਾ ਮਾਣ ਰੱਖਿਆ ਹੈ ਅਤੇ ਇਨ੍ਹਾਂ ਚੋਣਾਂ ਵਿਚ ਵੀ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਸਤਨਾਮ ਸਿੰਘ ਸੇਖੋ ਅਤੇ ਬਲਦੇਵ ਸਿੰਘ ਬਿੱਲੂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਗੁਰਪ੍ਰੀਤ ਸਿੰਘ ਚੀਮਾ, ਬੱਬੂ ਵੜੈਚ, ਸੁਖਜੀਤ ਕੌਰ ਸੁੱਖੀ, ਸੂਰਤ ਸਿੰਘ ਬਾਜਵਾ, ਦਰਸੀ ਦੱੁਗਲ, ਲਾਭ ਸਿੰਘ ਸਾਬਕਾ ਸੰਮਤੀ ਮੈਂਬਰ, ਲੱਖਾ ਸਿੰਘ ਈਨਾ ਤੇ ਸਿੰਦਾ ਜੋਧਪੁਰ ਵੀ ਹਾਜ਼ਰ ਸਨ |