ਸ਼ਹਿਣਾ, 19 ਦਸੰਬਰ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਭਦੌੜ ਦੇ ਕੁੱਝ ਆਗੂਆਂ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ ਵਲੋਂ ਸਰਕਲ ਪ੍ਰਧਾਨ ਤੇ ਪਾਰਟੀ ਦੇ ਸੰਮਤੀ ਉਮੀਦਵਾਰ ਤੋਂ ਇਲਾਵਾ ਹੋਰ ਵਿਅਕਤੀਆਂ ਦੀ ਸ਼ਿਕਾਇਤੀ ਪੱਤਰ ਦੇ ਆਧਾਰ 'ਤੇ ਜਥੇਦਾਰ ਭਗਵਾਨ ਸਿੰਘ ਭਾਨਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਡੋਗਰ ਸਿੰਘ ਉਗੋਕੇ ਸਾਬਕਾ ਵਾਇਸ ਚੇਅਰਮੈਨ ਬਲਾਕ ਸੰਮਤੀ ਨੂੰ ਸ਼ੋ੍ਰਮਣੀ ਅਕਾਲੀ ਦਲ 'ਚੋਂ ਕੱਢ ਦਿੱਤਾ ਗਿਆ | ਜਿਸ ਦੇ ਚੱਲਦਿਆਂ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜੇ ਆਗੂ ਗੁਰਵੀਰ ਸਿੰਘ ਗੋਗੀ ਪ੍ਰਧਾਨ ਸਹਿਕਾਰੀ ਸਭਾ, ਸਰਬਜੀਤ ਸਿੰਘ ਪ੍ਰਧਾਨ, ਸਾਬਕਾ ਸਰਪੰਚ ਚਮਕੌਰ ਸਿੰਘ ਭਗਤਪੁਰਾ, ਗੁਰਦੀਪ ਸਿੰਘ ਭਗਤਪੁਰਾ, ਹਰਬੰਸ ਸਿੰਘ ਭਗਤਪੁਰਾ, ਸਿਲੰਦਰ ਸਿੰਘ ਬਗੀ, ਬਲਜਿੰਦਰ ਸਿੰਘ ਬਗੀ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਰਾਏ ਸਿੰਘ ਭਗਤਪੁਰਾ, ਕੁਲਦੀਪ ਸਿੰਘ ਕਾਲਾ ਭਗਤਪੁਰਾ, ਲੀਲਾ ਸਿੰਘ ਭਗਤਪੁਰਾ, ਬਲਵਿੰਦਰ ਸਿੰਘ ਭਗਤਪੁਰਾ, ਸੁਰਿੰਦਰ ਸਿੰਘ ਭਗਤਪੁਰਾ, ਅਵਤਾਰ ਸਿੰਘ ਗਿਆਨੀ, ਰਾਜਿੰਦਰ ਸਿੰਘ ਭਗਤਪੁਰਾ, ਗੁਰਮੇਲ ਸਿੰਘ ਭਗਤਪੁਰਾ, ਗਿੰਦਰ ਰਾਮ ਸਾਬਕਾ ਸਰਪੰਚ, ਮਹਿੰਦਰ ਰਾਮ ਭਗਤਪੁਰਾ, ਧਰਮਾ ਰਾਮ, ਗੁਰਮੀਤ ਰਾਮ, ਸੁਖਦੇਵ ਸਿੰਘ, ਮੱਖਣ ਸਿੰਘ, ਰਾਜਿੰਦਰ ਸਿੰਘ ਰਾਜਾ ਉਗੋਕ, ਕਾਲਾ ਸਿੰਘ ਉਗੋਕੇ, ਜਤਿੰਦਰ ਸਿੰਘ ਉਗੋਕੇ ਆਦਿ ਨੇ ਕਿਹਾ ਕਿ ਭਗਵਾਨ ਸਿੰਘ ਭਾਨਾ ਅਤੇ ਡੋਗਰ ਸਿੰਘ ਉਗੋਕੇ ਨੇ ਹਮੇਸ਼ਾ ਸ਼ੋ੍ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲ੍ਹਾ ਲਈ ਕੰਮ ਕੀਤਾ ਹੈ ਅਤੇ ਪਾਰਟੀ ਦੇ ਮਾੜੇ ਸਮੇਂ ਵਿਚ ਜਦ ਕੋਈ ਵੀ ਚੋਣਾਂ ਵਿਚ ਉਮੀਦਵਾਰ ਨਹੀਂ ਖੜਦਾ, ਤਦ ਪਾਰਟੀ ਲਈ ਮਿਹਨਤ ਕੀਤੀ ਹੈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਸਦਾ ਆਪਣੇ ਵਰਕਰਾਂ ਤੇ ਆਗੂਆਂ ਨਾਲ ਖੜਦਾ ਆਇਆ ਹੈ ਅਤੇ ਇਸ ਮਸਲੇ ਨੂੰ ਬੈਠ ਕੇ ਹੱਲ ਕੀਤਾ ਜਾਵੇ, ਤਾਂ ਜੋ ਹੁਣ ਸ਼ੋ੍ਰਮਣੀ ਅਕਾਲੀ ਦਲ ਹਲਕੇ ਵਿਚ ਦੁਬਾਰਾ ਉੱਭਰ ਰਿਹਾ ਹੈ | ਉਸ ਨੂੰ ਦੀ ਸਾਖ ਨੂੰ ਕੋਈ ਨੁਕਸਾਨ ਨਾ ਹੋਵੇ | ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜੇ ਟਕਸਾਲੀ ਆਗੂ ਆਪਸ ਦੀ ਇਸ ਲੜਾਈ ਵਿਚ ਫ਼ਿਕਰਮੰਦ ਹਨ | ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ ਇਸ ਸਮੇਂ ਸ਼ੋ੍ਰਮਣੀ ਅਕਾਲੀ ਦਲ ਮਜ਼ਬੂਤ ਸਥਿਤੀ ਵਿਚ ਹੋ ਰਿਹਾ ਹੈ | ਜਿਸ ਲਈ ਸਮੁੱਚੇ ਆਗੂਆਂ ਨੂੰ ਅਜਿਹੇ ਮਸਲੇ ਆਪਸ ਵਿਚ ਬੈਠ ਕੇ ਹੱਲ ਕਰਨ ਦੀ ਲੋੜ ਹੈ | ਉਕਤ ਆਗੂਆਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਸ ਮਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਸ਼ੋ੍ਰਮਣੀ ਅਕਾਲੀ ਦਲ ਵਿਚੋਂ ਜਾਣ ਵਾਲੇ ਆਗੂਆਂ ਤੇ ਵਰਕਰਾਂ ਦੀ ਲਾਇਨ ਹੋਰ ਲੰਬੀ ਹੋ ਜਾਵੇਗੀ | ਅਜਿਹਾ ਪਾਰਟੀ ਦੇ ਹਿਤ ਵਿਚ ਨਹੀਂ |