ਲੌਂਗੋਵਾਲ, 21 ਦਸੰਬਰ (ਸ.ਸ.ਖੰਨਾ, ਵਿਨੋਦ)-ਸਥਾਨਕ ਕਸਬੇ ਦੀ ਇੱਕ ਨਾਮਵਰ ਸੰਸਥਾ ਵਲੋਂ ਅੱਖਾਂ ਦਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ | ਜਿਸ ਦੀ ਜਾਣਕਾਰੀ ਡਾ. ਮਨੀਸ਼ ਕੁਮਾਰ ਸਾਲੂ ਨੇ ਦਿੱਤੀ ਉਨ੍ਹਾਂ ਕਿਹਾ ਕਿ ਇਹ ਕੈਂਪ 4 ਜਨਵਰੀ 2026 ਨੂੰ ਸਥਾਨਕ ਬਡਬਰ ਰੋਡ ਸਥਿਤ ਬਣੇ ਹਰੀਹਰ ਹਸਪਤਾਲ ਵਿਖੇ ਅੱਖਾਂ ਦਾ ਵਿਸ਼ੇਸ਼ ਕੈਂਪ ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ | ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਅਭਿਸ਼ੇਕ ਹਾਂਡਾ ਪਟਿਆਲਾ ਤੋਂ ਆਪਣੀ ਟੀਮ ਸਮੇਤ ਪਹੁੰਚ ਰਹੇ ਹਨ | ਜਿਸ ਵਿਚ ਮਰੀਜ਼ਾਂ ਦਾ ਚੈੱਕਅਪ ਆਧੁਨਿਕ ਮਸ਼ੀਨਾਂ ਦੁਆਰਾ ਕੀਤਾ ਜਾਵੇਗਾ |