02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਗੁ: ਵੱਡਾ ਘੱਲੂਘਾਰਾ ਸਾਹਿਬ ਵਿਖੇ ਸੰਤਾਂ-ਮਹਾਂਪੁਰਖਾਂ ਵਲੋਂ ਕੈਲੰਡਰ ਜਾਰੀ <br/>

Ad Position 21
No active advertisement
ਅਜੀਤ ਡੈਸਕ 22-12-2025
ਕੁੱਪ ਕਲਾਂ, 21 ਦਸੰਬਰ (ਸੁਖਜਿੰਦਰ ਸਿੰਘ ਝੱਲ)-ਗੁ: ਸਾਹਿਬ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਵਿਖੇ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਸਮੇਤ ਮਸਤੂਆਣਾ ਸੰਪਰਦਾ ਨਾਲ ਸਬੰਧਿਤ ਸੰਤਾਂ ਮਹਾਪੁਰਸ਼ਾਂ ਵੱਲੋਂ ਨਵੇਂ ਸਾਲ ਦਾ ਕਲੰਡਰ ਜਾਰੀ ਕੀਤਾ, ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਵੱਲੋਂ ਕੀਤੇ ਗਏ, ਮੁੱਖ ਗ੍ਰੰਥੀ ਵਲੋਂ ਅਰਦਾਸ ਅਤੇ ਹੁਕਮਨਾਮਾ ਸਰਵਣ ਤੋਂ ਉਪਰੰਤ ਸਮੂਹ ਸੰਤਾਂ ਵਲੋਂ ਸਾਂਝੇ ਤੌਰ 'ਤੇ ਨਵੇਂ ਸਾਲ ਕਲੰਡਰ ਜਾਰੀ ਕਰ ਕੇ ਸਿੱਖ ਸੰਗਤਾਂ ਦੇ ਅਰਪਣ ਕੀਤਾ ਗਿਆ, ਇਸ ਸਬੰਧੀ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ਼ਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਦਿੱਤੀ, ਭਾਈ ਖ਼ਾਲਸਾ ਨੇ ਦੱਸਿਆ ਕਿ ਇਸ ਅਸਥਾਨ ਦੇ ਬਾਨੀ ਸ੍ਰੀ ਮਾਨ ਸੰਤ ਮਹਾਂਪੁਰਸ਼ ਬਾਬਾ ਜੰਗ ਸਿੰਘ ਵਲੋਂ ਸਮੇਂ-ਸਮੇਂ ਸਿੱਖ ਗੁਰ ਇਤਿਹਾਸ ਨਾਲ ਸਬੰਧਿਤ ਗੁਰਬਾਣੀ ਦੀਆਂ ਪੋਥੀਆਂ ਛਪਵਾ ਕੇ ਸਿੱਖ ਸੰਗਤਾਂ ਨੂੰ ਮੁਫ਼ਤ ਵੰਡਣ ਦੀ ਵਧੀਆ ਧਰਮੀ ਲਹਿਰ ਚਲਾਈ ਹੋਈ ਹੈ ਅਤੇ ਉਨ੍ਹਾਂ ਦੀ ਚਲਾਈ ਮਰਿਆਦਾ ਉੱਤੇ ਮੌਜੂਦਾ ਮੁਖੀ ਭਾਈ ਮਨਪ੍ਰੀਤ ਸਿੰਘ ਪਹਿਰਾ ਦੇ ਰਹੇ ਹਨ | ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਸੋਨੋ ਮਸਤੂਆਣਾ ਸਾਹਿਬ, ਬਾਬਾ ਹਰਬੇਅੰਤ ਸਿੰਘ ਗੁਰਦੁਆਰਾ ਮਾਤਾ ਭੋਲੀ ਕੌਰ ਮਸਤੂਆਣਾ ਸਾਹਿਬ, ਸੰਤ ਬਾਬਾ ਸੁਰਜੀਤ ਸਿੰਘ ਮੌਜੂਦਾ ਮੁਖੀ ਬੇਹੰਗਮ ਸੰਪਰਦਾ ਮਸਤੂਆਣਾ ਸਾਹਿਬ, ਸੰਤ ਬਾਬਾ ਰਤਨ ਪੁਰੀ ਜੋਗੀ ਮਾਜਰਾ, ਸੰਤ ਬਾਬਾ ਜੋਗਿੰਦਰ ਸਿੰਘ ਕਿਲਾ ਰਾਏਪੁਰ, ਸੰਤ ਬਾਬਾ ਜਗਰੂਪ ਸਿੰਘ ਕੱਟੂ, ਸੰਤ ਬਾਬਾ ਸੁਖਦੇਵ ਸਿੰਘ ਸਿਧਾਨਾ ਸਾਹਿਬ, ਸੰਤ ਬਾਬਾ ਜਸਵੰਤ ਸਿੰਘ ਸੰਗਰੂਰ, ਸੰਤ ਬਾਬਾ ਜਰਨੈਲ ਸਿੰਘ ਅਖਾੜਾ, ਸੰਤ ਬਾਬਾ ਅਮਰ ਸਿੰਘ ਰਾੜਾ ਸਾਹਿਬ, ਬਾਬਾ ਰਾਜ ਸਿੰਘ ਲੋਟ, ਬਾਬਾ ਜੋਰਾ ਸਿੰਘ ਕੁੱਪ, ਸੰਤ ਬਾਬਾ ਅਜੀਤ ਸਿੰਘ ਹਿੰਮਤਪੁਰਾ, ਗੁਰਦੁਆਰਾ ਸੰਗਤਪੁਰਾ ਮਹੇਰਨਾਂ, ਗੁਰਦੁਆਰਾ ਕੋਠਾ ਸਾਹਿਬ ਬਾਲੇਵਾਲ, ਬਾਬਾ ਤੁਰਥਨਾਥ ਕੁੱਪ ਕਲਾਂ, ਗੁਰਦੁਆਰਾ ਸਿੰਘ ਸਭਾ ਮਲੇਰਕੋਟਲਾ, ਸੰਤ ਬਾਬਾ ਸਤਨਾਮ ਸਿੰਘ ਜੀ ਸੀਸ ਮਹਿਲ ਨਾਨਕਸਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਸੁਸਾਇਟੀ ਰਜਿਸਟਰੇਸ਼ਨ ਐਕਟ ਵਿਚ ਕੀਤੀ ਜਾ ਰਹੀ ਸੋਧ ਖ਼ਿਲਾਫ਼ ਅਗਲੀ ਖ਼ਬਰ ਅੱਖਾਂ ਦਾ ਵਿਸ਼ੇਸ਼ ਕੈਂਪ 4 ਨੂੰ <br/>
Ad Position 24