02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/>

Ad Position 21
No active advertisement
ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਨੂੰ ਸ਼ਰਧਾਂਜਲੀ ਦੇਣ ਉਪਰੰਤ ਦਿਲਪ੍ਰੀਤ ਸਿੰਘ ਤੇ ਨਵਪ੍ਰੀਤ ਸਿੰਘ ਨੂੰ ਪਗੜੀ ਦੀ ਰਸਮ ਅਦਾ ਕਰਦੇ ਹੋਏ ਜਥੇਦਾਰ ਧਿਆਨ ਸਿੰਘ ਮੰਡ, ਨਾਲ ਭੁਪਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ | ਤਸਵੀਰਾਂ : ਗੁਰਜੀਤ ਸਿੰਘ ਖੁੱਡੀ <br/> 22-12-2025
ਹੰਡਿਆਇਆ, 21 ਦਸੰਬਰ (ਗੁਰਜੀਤ ਸਿੰਘ ਖੁੱਡੀ)-ਉੱਘੇ ਸਿੱਖ ਚਿੰਤਕ ਅਤੇ ਲੇਖਕ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਨਮਿੱਤ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਧਨੌਲਾ ਖ਼ੁਰਦ ਵਿਖੇ ਹੋਇਆ | ਸ਼ਰਧਾਂਜਲੀ ਸਮਾਗਮ ਵਿਚ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ, ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਸਾਬਕਾ ਐਮ.ਪੀ. ਰਾਜਦੇਵ ਸਿੰਘ ਖ਼ਾਲਸਾ, ਡਾ: ਹਰਜਿੰਦਰ ਸਿੰਘ ਜੱਖੂ, ਬੀਬੀ ਹਰਪ੍ਰੀਤ ਕੌਰ ਬਰਨਾਲਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਆਦਿ ਬੁਲਾਰਿਆਂ ਨੇ ਕਿਹਾ ਕਿ ਜਥੇਦਾਰ ਧਨੌਲਾ ਨੇ ਸਾਰੀ ਜ਼ਿੰਦਗੀ ਪੰਥ ਦੇ ਲੇਖੇ ਲਾ ਦਿੱਤੀ | ਉਹ ਚਾਹੁੰਦੇ ਸਨ ਕਿ ਇਸ ਧਰਤੀ 'ਤੇ ਖ਼ਾਲਸਾ ਸੋਚ ਦਾ ਰਾਜ ਹੋਵੇ, ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ, ਪੰਥ ਤੇ ਸਮਾਜ ਪ੍ਰਤੀ ਦਰਦ ਰੱਖਦੇ ਸਨ | ਸਟੇਜ ਸਕੱਤਰ ਦਾ ਫ਼ਰਜ਼ ਮੁਲਾਜ਼ਮ ਆਗੂ ਤਰਸੇਮ ਭੱਠਲ ਨੇ ਨਿਭਾਇਆ | ਇਸ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਦੇ ਪੁੱਤਰ ਦਿਲਪ੍ਰੀਤ ਸਿੰਘ ਅਤੇ ਨਵਪ੍ਰੀਤ ਸਿੰਘ ਨੂੰ ਜਥੇ: ਧਿਆਨ ਸਿੰਘ ਮੰਡ ਤੇ ਸ਼ਖ਼ਸੀਅਤਾਂ ਨੇ ਪੱਗ ਦੀ ਰਸਮ ਅਦਾ ਕੀਤੀ ਗਈ | ਸਮਾਗਮ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ, ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ, ਸਾਬਕਾ ਸੰਸਦੀ ਸਕੱਤਰ ਬਲਵੀਰ ਸਿੰਘ ਘੁੰਨਸ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਬਾਬਾ ਕੇਵਲ ਕ੍ਰਿਸ਼ਨ ਹੰਡਿਆਇਆ, ਹਰਿੰਦਰ ਸਿੰਘ, ਰੰਮੀ ਢਿੱਲੋਂ, ਸੰਤ ਸ਼ਮਸ਼ੇਰ ਸਿੰਘ ਜਗੇੜਾ, ਜਥੇ: ਹਰਚੰਦ ਸਿੰਘ ਬੜੂੰਦੀ, ਗਿ: ਕੇਵਲ ਸਿੰਘ ਸਾਹਿਬ, ਮੈਨੇਜਰ ਸਤਪਾਲ ਸਿੰਘ ਤਲਵੰਡੀ ਸ੍ਰੀ ਦਰਬਾਰ ਸਾਹਿਬ, ਗੁਰਜੰਟ ਸਿੰਘ ਕੱਟੂ, ਜਥੇ: ਦਰਸ਼ਨ ਸਿੰਘ ਮੰਡੇਰ, ਨਛੱਤਰ ਸਿੰਘ ਭਰੀ, ਜੋਗਿੰਦਰ ਸਿੰਘ ਸ਼ਾਹਜੀ, ਭੁਪਿੰਦਰ ਸਿੰਘ ਭਰੀ, ਬਾਬਾ ਬੂਟ ਸਿੰਘ ਗੁਰਥੜੀ ਵਾਲੇ, ਜਥੇ: ਬਲਦੇਵ ਸਿੰਘ ਚੁੰਘਾ, ਭੁਪਿੰਦਰ ਸਿੰਘ, ਨੰਦ ਸਿੰਘ ਕਾਹਨੇਕੇ, ਗੁਰਸੇਵਕ ਸਿੰਘ ਧੌਲਾ, ਗੁਰਪ੍ਰੀਤ ਸਿੰਘ ਕਾਹਨੇਕੇ, ਬਲਵੰਤ ਸਿੰਘ ਭੁੱਲਰ, ਰਮੇਸ਼ ਭਟਾਰਾ, ਕੁਲਵੰਤ ਸਿੰਘ ਕੀਤੂ, ਐਡ: ਭੁਪਿੰਦਰ ਸਿੰਘ ਸੰਧੂ, ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਤੇਜਿੰਦਰ ਸਿੰਘ ਸੋਨੀ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਮੈਨੇਜਰ ਕੁਲਦੀਪ ਸਿੰਘ, ਅਮਰ ਸਿੰਘ ਕਰਮਗੜ੍ਹ, ਹਰੀ ਬਾਵਾ ਭਦੌੜ, ਹਰਵਿੰਦਰ ਸਿੰਘ ਕਾਕਾ, ਰਣਧੀਰ ਕੌਸ਼ਲ, ਬਾਬਾ ਬਾਬੂ ਸਿੰਘ, ਸਰਪੰਚ ਗੁਰਵਿੰਦਰ ਸਿੰਘ, ਅਰਸ਼ਦੀਪ ਸਿੰਘ, ਕੁਲਵੰਤ ਸਿੰਘ, ਗੁਰਬਖਸ਼ੀਸ਼ ਸਿੰਘ, ਗੁਲਜ਼ਾਰ ਸਿੰਘ, ਬਹਾਦਰ ਸਿੰਘ, ਡਾ: ਸੁਖਰਾਜ ਸਿੰਘ, ਪਿ੍ਤਪਾਲ ਸਿੰਘ ਛੀਨੀਵਾਲ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਸਰਪੰਚ ਗੁਰਮੁਖ ਸਿੰਘ ਲਾਲੀ, ਚੰਦ ਸਿੰਘ ਮਾਨਾ ਪਿੰਡੀ, ਬਲਦੇਵ ਸਿੰਘ ਗਾਗੇਵਾਲ, ਰਿਸ਼ਵਦੀਪ ਸਿੰਘ, ਪਰਮਜੀਤ ਸਿੰਘ ਖ਼ਾਲਸਾ ਆਦਿ ਸਮੇਤ ਰਿਸ਼ਤੇਦਾਰ, ਦੋਸਤ ਮਿੱਤਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕੇ ਕੰਪਨੀ ਅਧਿਕਾਰੀ, ਸੜਕਾਂ ਮੁਰੰਮਤ ਕਰਵਾਉਣ ਦਾ ਦੁਆਇਆ ਭਰੋਸਾ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸੁਸਾਇਟੀ ਰਜਿਸਟਰੇਸ਼ਨ ਐਕਟ ਵਿਚ ਕੀਤੀ ਜਾ ਰਹੀ ਸੋਧ ਖ਼ਿਲਾਫ਼
Ad Position 24