19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਦਾ ਨਾਂਅ ਬਦਲਣ ਅਤੇ ਮਜ਼ਦੂਰਾਂ ਦਾ ਹੱਕ ਖੋਹਣਾ ਸਹਿਣਯੋਗ ਨਹੀ-ਧਾਲੀਵਾਲ <br/>

Ad Position 21
No active advertisement
ਅਜੀਤ ਡੈਸਕ 23-12-2025
ਸ਼ਹਿਣਾ, 22 ਦਸੰਬਰ (ਸੁਰੇਸ਼ ਕੁਮਾਰ ਗੋਗੀ) ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਦਾ ਨਾਂਅ ਬਦਲ ਕੇ ਜਿੱਥੇ ਮਹਾਤਮਾ ਗਾਂਧੀ ਦਾ ਅਪਮਾਨ ਕੀਤਾ ਹੈ, ਉੱਥੇ ਹੀ ਗ਼ਰੀਬਾਂ ਦੇ ਹੱਕਾਂ ਉੱਪਰ ਡਾਕਾ ਮਾਰਨ ਦੀਆਂ ਚੱਲੀਆਂ ਜਾ ਰਹੀਆਂ ਚਾਲਾਂ ਤੋਂ ਦੁਖੀ ਮਨਰੇਗਾ ਮਜ਼ਦੂਰਾਂ ਨੇ ਸ਼ਹਿਣਾ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਸੈਕਟਰੀ ਕਿਸਾਨ ਸੈੱਲ ਕਾਂਗਰਸ ਹਲਕਾ ਭਦੌੜ ਦੀ ਅਗਵਾਈ ਵਿਚ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ | ਇਸ ਸਮੇਂ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਗ਼ਰੀਬਾਂ ਨੂੰ ਮਿਲਦੀ ਰੁਜ਼ਗਾਰ ਦੀ ਗਰੰਟੀ ਨੂੰ ਖ਼ਤਮ ਕਰਨਾ ਚਾਹੁੰਦੀ ਹੈ | ਭਾਜਪਾ ਸਰਕਾਰ ਵਲੋਂ ਮਨਰੇਗਾ ਦਾ ਲਿਆਂਦਾ ਜਾ ਰਿਹਾ ਨਵਾਂ ਬਿੱਲ ਦਲਿਤ ਭਾਈਚਾਰੇ ਦੇ ਰੁਜ਼ਗਾਰ ਉੱਪਰ ਸਿੱਧਾ ਹਮਲਾ ਹੈ | ਜਿਸ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ | ਇਸ ਮੌਕੇ ਹਰਦੇਵ ਸਿੰਘ ਗਿੱਲ, ਦਰਸ਼ਨ ਸਿੰਘ, ਮੇਲਾ ਸਿੰਘ, ਜੰਟਾ ਸਿੰਘ, ਭੋਲਾ ਸਿੰਘ, ਸੋਦਾਗਰ ਸਿੰਘ, ਬਾਰਾ ਸਿੰਘ, ਮੱਖਣ ਸਿੰਘ, ਸੋਨੀ ਸਿੰਘ, ਭੋਲੀ ਕੌਰ, ਬਲਜੀਤ ਕੌਰ, ਰਾਮ ਪ੍ਰਸਾਦ, ਗੁਲਜ਼ਾਰ ਕੌਰ, ਨਰਿੰਦਰ ਕੌਰ, ਰਾਣੀ ਕੌਰ, ਨਸੀਬ ਕੌਰ, ਅਮਰਜੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਾਈ.ਐੱਸ. ਜੈਨਨੇਕਸਟ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਕੜਾਕੇ ਦੀ ਠੰਢ ਕਾਰਨ ਲੋਕ ਧੂਣੀਆਂ ਸੇਕਣ ਲਈ ਹੋਏ ਮਜਬੂਰ
Ad Position 24