09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਡਾ. ਸਕਰੌਦੀ ਦੀ ਪੁਸਤਕ 'ਚਾਰ ਨਾਵਲ' ਦਾ ਲੋਕ ਅਰਪਣ 28 ਨੂੰ

Ad Position 21
No active advertisement
ਅਜੀਤ ਡੈਸਕ 25-12-2025
ਸੰਗਰੂਰ, 24 ਦਸੰਬਰ (ਸੁਖਵਿੰਦਰ ਸਿੰਘ ਫੁੱਲ) - ਸਾਹਿਤ ਸਦਨ ਸੰਗਰੂਰ ਵਲੋਂ ਇੱਥੇ 28 ਦਸੰਬਰ ਨੂੰ ਹੋਣ ਵਾਲੇ ਸਮਾਗਮ ਦੌਰਾਨ ਡਾ. ਇਕਬਾਲ ਸਿੰਘ ਸਕਰੌਦੀ ਵਲੋਂ ਲਿਖੀ ਅਲੋਚਨਾ ਦੀ ਨਵ ਪ੍ਰਕਾਸ਼ਿਤ ਪੁਸਤਕ 'ਚਾਰ ਨਾਵਲ' ਨੂੰ ਲੋਕ ਅਰਪਣ ਕੀਤਾ ਜਾਵੇਗਾ | ਸਦਨ ਦੇ ਜਨਰਲ ਸਕੱਤਰ ਜੀਤ ਹਰਜੀਤ ਅਤੇ ਚੇਅਰਮੈਨ ਬਲਵੰਤ ਸਿੰਘ ਜੋਗਾ ਨੇ ਦੱਸਿਆ ਕਿ ਇਹ ਪੁਸਤਕ ਲੋਕ ਅਰਪਣ ਕਰਨ ਦੇ ਨਾਲ-ਨਾਲ ਇਸ ਉੱਤੇ ਵਿਚਾਰ ਚਰਚਾ ਵੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਡਾ. ਸੁਰਜੀਤ ਸਿੰਘ ਬਰਾੜ ਸਮਾਗਮ ਵਿਚ ਮੁੱਖ ਬੁਲਾਰੇ ਵਜੋਂ ਪਹੁੰਚ ਰਹੇ ਹਨ ਜਦਕਿ ਸਮਾਗਮ ਦੀ ਪ੍ਰਧਾਨਗੀ ਬਲਦੇਵ ਸਿੰਘ ਸੜਕਨਾਮਾ ਕਰਨਗੇ | ਉਨ੍ਹਾਂ ਦੱਸਿਆ ਕਿ ਸ੍ਰੀ ਅਸ਼ੋਕ ਬਾਂਸਲ ਐਡਵੋਕੇਟ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਜਦਕਿ ਪਿ੍ੰ. ਅਮਰਜੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਸਥਾਨਕ ਅਗਰਵਾਲ ਧਰਮਸ਼ਾਲਾ ਵਿਚ ਸਵੇਰੇ 11 ਵਜੇ ਤੋਂ 1.15 ਵਜੇ ਤੱਕ ਚੱਲਣ ਵਾਲੇ ਇਸ ਸਮਾਗਮ ਦਾ ਉਦਘਾਟਨ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਕਰਨਗੇ | ਸਮਾਗਮ ਵਿਚ ਜਸਵਿੰਦਰ ਪੰਜਾਬੀ, ਹਰਸ਼ਜੋਤ ਕੌਰ ਤੂਰ ਸਮੇਤ ਨਾਮਵਰ ਲੇਖਕ ਸ਼ਾਮਲ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਜੋਧਪੁਰ ਦੀ 27 ਸਾਲਾ ਅਮਨਦੀਪ ਕੌਰ ਨੇ ਮਿਹਨਤ ਨਾਲ ਦੁੱਧ ਕਾਰੋਬਾਰ 'ਚ ਸਿਰਜੀ ਕਾਮਯਾਬੀ ਦੀ ਕਹਾਣੀ <br/> ਅਗਲੀ ਖ਼ਬਰ ਡੇਰਿਆਂ ਦੀਆਂ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਅਤੇ ਗਿਰਦਾਵਰੀ ਦੀ ਤਬਦੀਲੀ 'ਤੇ ਰੋਕ-ਐਸ.ਡੀ.ਐਮ.
Ad Position 24