ਬਰਨਾਲਾ, 24 ਦਸੰਬਰ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਸਥਾ ਦੇ ਪ੍ਰਧਾਨ ਸ: ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਪਿ੍ੰਸੀਪਲ ਡਾ: ਸਰਬਜੀਤ ਸਿੰਘ ਕੁਲਾਰ ਦੀ ਦੇਖਰੇਖ ਹੇਠ ਪੰਜਾਬ ਸਟੇਟ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਰਿਜਨਲ ਸੈਂਟਰ ਅਤੇ ਗਾਈਡੈਂਸ ਕੌਂਸਲਿੰਗ ਸੈੱਲ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿਖੇ ਉੱਚ ਵਿੱਦਿਆ ਪ੍ਰਾਪਤ ਲਈ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਤੋਂ ਡਾ: ਸਰਵਰਿੰਦਰ ਸਿੰਘ, ਡਾ: ਪਿੰਕੀ ਸਰਾਂ ਅਤੇ ਹਰਪ੍ਰੀਤ ਸਿੰਘ ਨੇ ਮੱੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਪੰਜਾਬ ਸਟੇਟ ਜਗਤ ਗੁਰੂ ਨਾਨਕ ਦੇਵ ਦੀਆਂ ਉਪਲਬਧੀਆਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਤੁਸੀਂ ਇਸ ਯੂਨੀਵਰਸਿਟੀ ਰਾਹੀਂ ਆਨਲਾਈਨ ਉਚੇਰੀ ਵਿੱਦਿਆ ਵਾਜਬ ਫ਼ੀਸਾਂ ਨਾਲ ਘਰ ਬੈਠੇ ਪ੍ਰਾਪਤ ਕਰ ਸਕਦੇ ਹੋ, ਇਹ ਐਜੂਕੇਸ਼ਨ ਤੁਸੀਂ ਨੌਕਰੀ ਦੌਰਾਨ ਵੀ ਪ੍ਰਾਪਤ ਕਰ ਸਕਦੇ ਹੋ, ਜਾਂ ਰੈਗੂਲਰ ਪੜ੍ਹਾਈ ਦੌਰਾਨ ਵੀ ਕੁੱਝ ਕੋਰਸ ਕਰ ਸਕਦੇ ਹੋ | ਉਨ੍ਹਾਂ ਨੇ ਯੂਨੀਵਰਸਿਟੀ ਵਲੋਂ ਚਲਾਏ ਜਾ ਰਹੇ ਵੱਖ-ਵੱਖ ਕਿੱਤਾਮੁਖੀ ਕੋਰਸਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਮੱੁਖ ਮਹਿਮਾਨਾਂ ਨੂੰ ਸੰਸਥਾ ਦੀ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ: ਪ੍ਰਗਟ ਸਿੰਘ, ਪ੍ਰੋ: ਮਿੱਠੂ ਪਾਠਕ, ਵਾਇਸ ਪਿ੍ੰਸੀਪਲ ਪ੍ਰੋ: ਮਨਦੀਪ ਕੌਰ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |