30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਿਵਲ ਹਸਪਤਾਲ ਬਰਨਾਲਾ ਦੀ ਐਮਰਜੈਂਸੀ ਵਿਖੇ ਸਟਰੇਚਰ ਅਤੇ ਵੀਲ੍ਹ ਚੇਅਰਾਂ ਦੀ ਹਾਲਤ ਖ਼ਸਤਾ <br/>

Ad Position 21
No active advertisement
ਸਿਵਲ ਹਸਪਤਾਲ ਬਰਨਾਲਾ ਦੀ ਐਮਰਜੈਂਸੀ ਦੇ ਬਾਹਰ ਖ਼ਸਤਾ ਹਾਲਤ ਵਿਚ ਪਈਆਂ ਵੀਲ੍ਹ ਚੇਅਰਾਂ ਅਤੇ ਸਟਰੈਚਰ | ਤਸਵੀਰ : ਰਿੰਪੀ ਸਟੂਡੀਓ <br/> 26-12-2025
ਬਰਨਾਲਾ, 25 ਦਸੰਬਰ (ਨਰਿੰਦਰ ਅਰੋੜਾ)-ਪੰਜਾਬ ਸਰਕਾਰ ਵਲੋਂ ਜਿੱਥੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਆਮ ਆਦਮੀ ਕਲੀਨਿਕਾਂ ਦੇ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਅਤੇ ਵੱਡੇ-ਵੱਡੇ ਇਸ਼ਤਿਹਾਰੀ ਬੋਰਡ ਲਾ ਕੇ ਦਿਖਾਵਾ ਕੀਤਾ ਜਾ ਰਿਹਾ ਹੈ | ਜ਼ਮੀਨੀ ਪੱਧਰ 'ਤੇ ਸਿਵਲ ਹਸਪਤਾਲ ਬਰਨਾਲਾ ਦੀ ਐਮਰਜੈਂਸੀ ਵਿਖੇ ਸਟੈਚਰ ਅਤੇ ਵੀਲ ਚੇਅਰਾਂ ਦੀ ਖਸਤਾ ਹਾਲਤ ਇਨ੍ਹਾਂ ਦਾਅਵਿਆਂ 'ਤੇ ਪ੍ਰਸ਼ਨ ਚਿੰਨ੍ਹ ਲਗਾ ਰਹੀ ਹੈ ਗੱਲਬਾਤ ਕਰਦਿਆਂ ਪ੍ਰਦੀਪ ਸਿੰਗਲਾ, ਰਾਜੀਵ ਬਾਂਸਲ ਮਿੰਕਾ, ਗੁਰਪ੍ਰੀਤ ਸਿੰਘ ਜੰਡੂ, ਨਰੇਸ਼ ਮਿੱਤਲ, ਤੇਜਿੰਦਰ ਜਿੰਦਲ, ਆਸ਼ੂ ਅਮਿਤ ਗਰਗ, ਚਰਨਜੀਵ ਗੋਇਲ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਦਾਅਵਿਆਂ ਦੀ ਫ਼ੂਕ ਨਿਕਲ ਚੁੱਕੀ ਹੈ | ਬਰਨਾਲਾ ਜ਼ਿਲ੍ਹਾ ਦਾ ਐਮਰਜੈਂਸੀ ਜਿੱਥੇ ਸਾਰੇ ਜ਼ਿਲੇ੍ਹ ਦੇ ਵਿਚੋਂ ਐਮਰਜੈਂਸੀ ਮਰੀਜ਼ ਰੈਫ਼ਰ ਹੋ ਕੇ ਆਉਂਦੇ ਹਨ ਜਾਂ ਫਿਰ ਸੜਕ ਦੁਰਘਟਨਾਵਾਂ ਦੇ ਮਰੀਜ਼ ਆਉਂਦੇ ਹਨ, ਟੁੱਟੇ ਸਟਰੈਚਰਾਂ ਅਤੇ ਵੀਲ ਚੇਅਰ ਕਾਰਨ ਉਨ੍ਹਾਂ ਨੂੰ ਐਂਬੂਲੈਂਸ ਤੋਂ ਉਤਾਰ ਕੇ ਅੰਦਰ ਲਿਜਾਣ ਵਾਸਤੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜ਼ਮੀਨੀ ਪੱਧਰ 'ਤੇ ਝਾਤ ਮਾਰ ਕੇ ਲੋਕਾਂ ਨੂੰ ਘੱਟੋ ਘੱਟ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਮਰੀਜ਼ ਖੱਜਲ ਖ਼ੁਆਰ ਨਾ ਹੋਣ | ਜਦੋਂ ਇਸ ਸਬੰਧੀ ਐਸ.ਐਮ.ਓ ਬਰਨਾਲਾ ਡਾ: ਇੰਦੂ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੱਲ੍ਹ ਹੀ ਧਿਆਨ ਵਿਚ ਆਇਆ ਹੈ ਜਲਦ ਹੀ ਸਟਰੈਚਰ ਅਤੇ ਵੀਲ ਚੇਅਰਾਂ ਰਿਪੇਅਰ ਕਰਵਾ ਦਿੱਤੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਸੁਸਾਇਟੀ ਰਜਿਸਟੇ੍ਰਸ਼ਨ ਪੰਜਾਬ ਸੋਧ ਐਕਟ 2025 ਨੂੰ ਵਾਪਸ ਲੈਣ ਦੀ ਮੰਗ-ਜਸਵੀਰ ਸਿੰਘ ਧੰਮੀ <br/> ਅਗਲੀ ਖ਼ਬਰ ਰਾਸ਼ਟਰੀ ਖੇਡਾਂ ਵਿਚ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ <br/>
Ad Position 24