29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ਼ਹਿਣਾ ਦੀ ਲੜਕੀ ਨੇ ਬਿਨਾਂ ਕੋਚਿੰਗ ਦੇ ਕਲਾਈਟ ਤੇ ਆਈਲਟਸ ਕੀਤਾ ਕਲੀਅਰ, ਆਗੂਆਂ ਨੇ ਕੀਤਾ ਸਨਮਾਨ <br/>

Ad Position 21
No active advertisement
ਬਾਲ ਭਲਾਈ ਕਮੇਟੀ ਦੇ ਆਗੂ ਨਵਜੋਤ ਕੌਰ ਦਾ ਸਨਮਾਨ ਕਰਦੇ ਹੋਏ | ਤਸਵੀਰ : ਸੁਰੇਸ਼ ਗੋਗੀ <br/> 26-12-2025
ਸ਼ਹਿਣਾ, 25 ਦਸੰਬਰ (ਸੁਰੇਸ਼ ਗੋਗੀ)-ਸ਼ਹਿਣਾ ਦੀ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਵਿਦਿਆਰਥਣ ਨੇ ਗਿਆਰ੍ਹਵੀਂ ਤੋਂ ਬਾਅਦ ਬਿਨਾਂ ਕੋਚਿੰਗ ਦੇ ਕਲਾਈਟ ਤੇ ਆਈਲੈਟ ਦਾ ਟੈਸਟ ਪਾਸ ਕੀਤਾ ਹੈ | ਸ਼ਹਿਣਾ ਦੇ ਮਜ਼ਦੂਰ ਵਰਗ ਨਾਲ ਸਬੰਧਿਤ ਰਣਜੀਤ ਸਿੰਘ ਤੇ ਮਾਤਾ ਸਰਬਜੀਤ ਕੌਰ ਸ਼ਹਿਣਾ ਦੀ ਲੜਕੀ ਨਵਜੋਤ ਕੌਰ ਜੋ ਕਿ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਹੈ ਅਤੇ ਉਸ ਨੇ ਗਿਆਰ੍ਹਵੀਂ ਦੀ ਪੜਾਈ ਉਪਰੰਤ ਬਾਰ੍ਹਵੀਂ ਦੀ ਪੜਾਈ ਸ਼ੁਰੂ ਕੀਤੀ ਹੋਈ ਹੈ | ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ਵਿਚ ਨੇ ਸਕੂਲ ਤੋਂ ਛੱੁਟੀਆਂ ਲੈ ਕੇ ਕਲਾਈਟ ਤੇ ਆਈਲੈਟ ਦੀ ਘਰ ਰਹਿ ਕੇ ਬਿਨਾਂ ਕਿਸੇ ਕੋਚਿੰਗ ਦੇ ਤਿਆਰੀ ਕੀਤੀ ਅਤੇ ਉਸ ਨੇ ਟੈਸਟ ਪਾਸ ਕੀਤੇ, ਜਦਕਿ ਨਵਜੋਤ ਕੌਰ ਨੇ ਬਾਰ੍ਹਵੀਂ ਕਲਾਸ ਦੇ ਪੇਪਰ ਫਰਵਰੀ ਮਹੀਨੇ ਵਿਚ ਦੇਣੇ ਹਨ | ਅੱਜ ਨਵਜੋਤ ਕੌਰ ਦੇ ਘਰ ਸ਼ਹਿਣਾ ਵਿਖੇ ਬਾਲ ਭਲਾਈ ਕਮੇਟੀ ਦੇ ਆਗੂ ਡਾ: ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ ਪੰਧੇਰ ਸਾਬਕਾ ਚੇਅਰਮੈਨ ਨੇ ਲੋਈ, ਮੈਡਲ ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਉਕਤ ਆਗੂਆਂ ਨੇ ਕਿਹਾ ਕਿ ਅਕਸਰ ਵਿਦਿਆਰਥੀ ਬਾਰ੍ਹਵੀਂ ਤੋਂ ਬਾਅਦ ਮਹਿੰਗੀ ਕੋਚਿੰਗ ਲੈਣ ਤੋਂ ਬਾਅਦ ਮੁਸ਼ਕਲ ਨਾਲ ਸਫਲ ਹੁੰਦੇ ਹਨ, ਪਰ ਨਵਜੋਤ ਕੌਰ ਨੇ ਬਿਨਾਂ ਕਿਸੇ ਸਹਿਯੋਗ ਦੇ ਟੈਸਟ ਪਾਸ ਕਰ ਕੇ ਵਿਦਿਆਰਥੀ ਲਈ ਉਤਸ਼ਾਹ ਵੀ ਪੈਦਾ ਕੀਤਾ ਹੈ ਅਤੇ ਸ਼ਹਿਣੇ ਦਾ ਨਾਂਅ ਵੀ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਨਵਜੋਤ ਕੌਰ ਨੇ ਵਕਾਲਤ ਕਰਨ ਲਈ ਆਏ ਨੈਸ਼ਨਲ ਪੱਧਰ ਦੇ ਟੈਸਟ ਕਲਾਈਟ ਅਤੇ ਆਈਲੈਟ ਵਿਚ ਬਹੁਤ ਵਧੀਆਂ ਰੈਂਕ ਪ੍ਰਾਪਤ ਕੀਤੇ ਹਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਤਿੱਖੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ-ਆਗੂ <br/> ਅਗਲੀ ਖ਼ਬਰ ਸੜਕ ਦੁਰਘਟਨਾ 'ਚ ਮੋਟਰਸਾਈਕਲ ਚਾਲਕ ਦੀ ਮੌਤ
Ad Position 24