29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਰਵਹਿੱਤਕਾਰੀ ਵਿੱਦਿਆ ਮੰਦਰ ਤਪਾ ਵਿਖੇ 'ਸਪਤ ਸ਼ਕਤੀ ਸੰਗਮ' ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 26-12-2025
ਤਪਾ ਮੰਡੀ, 25 ਦਸੰਬਰ (ਪ੍ਰਵੀਨ ਗਰਗ)-ਸਰਵਹਿੱਤਕਾਰੀ ਵਿੱਦਿਆ ਮੰਦਰ ਤਪਾ ਵਿਖੇ ਇਲਾਕੇ ਦੀਆਂ ਅÏਰਤਾਂ ਦੇ ਸਹਿਯੋਗ ਨਾਲ 'ਸਪਤ ਸ਼ਕਤੀ ਸੰਗਮ' ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਵੱਖ-ਵੱਖ ਖੇਤਰਾਂ ਦੀਆਂ ਘਰੇਲੂ ਅÏਰਤਾਂ ਨੂੰ ਸੱਦਾ ਦਿੱਤਾ ਗਿਆ | ਪ੍ਰੋਗਰਾਮ ਦੌਰਾਨ, ਵਾਤਾਵਰਨ, ਪਰਿਵਾਰ ਅਤੇ ਸਮਾਜ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਵਰਗੇ ਵੱਖ-ਵੱਖ ਸਮਾਜਿਕ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜਿਨ੍ਹਾਂ ਦੇ ਨਾਲ ਡਾ: ਸੁਨੀਤਾ ਅਤੇ ਹੋਰ ਮਾਵਾਂ ਨੇ ਵੀ ਇਸ ਸਮਾਗਮ ਦੀ ਸ਼ੋਭਾ ਵਧਾਈ | ਸ੍ਰੀਮਤੀ ਪਰਵੀਨ ਅਤੇ ਸ੍ਰੀਮਤੀ ਰਮਨ ਬਾਵਾ ਨੂੰ ਵਿਸ਼ੇਸ਼ ਮਾਵਾਂ ਦੇ ਰੂਪ ਵਿਚ ਸਨਮਾਨ ਦਿੱਤਾ ਗਿਆ | ਪ੍ਰੋਗਰਾਮ ਦੌਰਾਨ, ਮਾਵਾਂ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ ਅਤੇ ਸਮਾਜ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ ਗਿਆ | ਇਹ ਪ੍ਰੋਗਰਾਮ ਸਕੂਲ ਪਿ੍ੰਸੀਪਲ ਮੈਡਮ ਅਨੁਪਮਾ ਸ਼ਰਮਾ ਅਤੇ ਮੈਡਮ ਗੁਰਮੀਤ ਕੌਰ ਦੁਆਰਾ ਆਯੋਜਿਤ ਕੀਤਾ ਗਿਆ | ਮੈਡਮ ਗੁਰਮੀਤ ਕੌਰ ਨੇ ਵਾਤਾਵਰਨ, ਮੈਡਮ ਅਨੀਤਾ ਰਾਣੀ ਨੇ ਪਰਿਵਾਰ ਅਤੇ ਮੈਡਮ ਕੰਚਨ ਨੇ ਭਾਰਤ ਦੇ ਵਿਕਾਸ ਦੇ ਨਾਲ ਨਾਲ ਅÏਰਤਾਂ ਦੇ ਯੋਗਦਾਨ 'ਤੇ ਭਾਸ਼ਣ ਦਿੱਤਾ | ਮੈਡਮ ਦੀਪਿਕਾ ਨੇ ਝਾਂਸੀ ਦੀ ਰਾਣੀ ਅਤੇ ਕਿਰਨ ਬੇਦੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਸਾਰੇ ਭਾਗੀਦਾਰਾਂ ਨੂੰ ਵਿਸ਼ੇ ਨਾਲ ਸਬੰਧਿਤ ਸਾਹਿਤਕ ਸਮੱਗਰੀ ਵੀ ਵੰਡੀ ਗਈ | ਪ੍ਰੋਗਰਾਮ ਦੇ ਅੰਤ ਵਿਚ ਡਾ: ਸੋਨਿਕਾ ਬਾਂਸਲ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਿ੍ੰਸੀਪਲ ਮੈਡਮ ਅਨੁਪਮਾ ਸ਼ਰਮਾ ਨੇ ਪ੍ਰੋਗਰਾਮ ਦੇ ਉਦੇਸ਼ ਬਾਰੇ ਦੱਸਿਆ ਅਤੇ ਸਾਰੇ ਹਾਜ਼ਰੀਨ ਦਾ ਉਨ੍ਹਾਂ ਦੀ ਭਾਗੀਦਾਰੀ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਝਟਕਾ, ਦਰਜਨ ਦੇ ਕਰੀਬ ਪਰਿਵਾਰ ਹੋਏ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ ਮੋਦੀ ਸਰਕਾਰ ਦਾ ਵੀਰ ਬਾਲ ਦਿਵਸ ਮਨਾਉਣ ਦਾ ਫ਼ੈਸਲਾ ਅੰਮ੍ਰਿਤਸਰ-ਦਿੱਲੀ ਵਿਚਕਾਰ ਹੋਰ ਕੁੜੱਤਣ ਵਧਾਏਗਾ-ਦਲ ਖ਼ਾਲਸਾ
Ad Position 24