ਹੰਡਿਆਇਆ, 28 ਦਸੰਬਰ (ਗੁਰਜੀਤ ਸਿੰਘ ਖੁੱਡੀ)-ਚੋਰਾਂ ਵਲੋਂ ਖੇਤਾਂ ਵਿਚੋਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਪਿੰਡ ਖੁੱਡੀ ਕਲਾਂ ਦੇ ਕਿਸਾਨਾਂ ਗੁਰਨੈਬ ਸਿੰਘ ਬਾਜਵਾ ਪੁੱਤਰ ਹਾਕਮ ਸਿੰਘ, ਮਲਕੀਤ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਅਤੇ ਲਾਲ ਸਿੰਘ ਪੁੱਤਰ ਸਾਧੂ ਸਿੰਘ ਨੇ ਦੱਸਿਆ ਕਿ 27-28 ਦਸੰਬਰ ਦੀ ਰਾਤ ਨੂੰ ਉਨ੍ਹਾਂ ਦੀਆਂ ਟਿਊਬਵੈੱਲ ਵਾਲੀਆਂ ਮੋਟਰਾਂ ਤੋਂ ਚੋਰਾਂ ਵਲੋਂ ਕੇਬਲ ਤਾਰਾਂ ਚੋਰੀ ਕਰ ਲਈਆਂ | ਉਨ੍ਹਾਂ ਕਿਹਾ ਕਿ ਚੋਰਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਬਿਨਾਂ ਪੁਲਿਸ ਦੇ ਡਰ ਭੈਅ ਤੋਂ ਸ਼ਰੇ੍ਹਆਮ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਹਰ ਰੋਜ਼ ਔਰਤਾਂ ਦੇ ਪਰਸ, ਵਾਲੀਆਂ ਅਤੇ ਨਗਦੀ ਝਪਟ ਮਾਰ ਕੇ ਦਿਨ ਸਮੇਂ ਖੋਹੀਆਂ ਜਾ ਰਹੀਆਂ ਹਨ | ਪੁਲਿਸ ਇਨ੍ਹਾਂ ਨੂੰ ਦਬੋਚਣ ਵਿਚ ਕਾਮਯਾਬ ਨਹੀਂ ਹੋ ਸਕੀ, ਅਜਿਹੀ ਕੋਹੀ ਰਾਤ ਨਹੀਂ ਜਦੋਂ ਚੋਰਾਂ ਵਲੋਂ ਚੋਰੀਆਂ ਨੂੰ ਅੰਜਾਮ ਨਾ ਦਿੱਤਾ ਗਿਆ ਹੋਵੇ | ਉਨ੍ਹਾਂ ਕਿਹਾ ਕਿ ਚੋਰੀ ਦੀ ਇਤਲਾਹ ਪੁਲਿਸ ਚੌਕੀ ਹੰਡਿਆਇਆ ਨੂੰ ਦੇ ਦਿੱਤੀ ਹੈ | ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਗਿ੍ਫ਼ਤਾਰ ਕੀਤਾ ਜਾਵੇ |