ਸ਼ਹਿਣਾ, 28 ਦਸੰਬਰ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਦੇ ਸਾਬਕਾ ਸਰਪੰਚ ਤੇ ਸੀਨੀਅਰ ਕਾਂਗਰਸੀ ਆਗੂ ਅੰਗਰੇਜ਼ ਸਿੰਘ ਭਗਤਪੁਰਾ ਅਤੇ ਹਰਜੋਤ ਸਿੰਘ ਦੇ ਵੱਡੇ ਭਰਾ ਸੁਖਚੈਨ ਸਿੰਘ ਚੈਨਾ ਦੀ ਬੀਤੀ ਦੇਰ ਰਾਤ ਇਕ ਸੜਕ ਹਾਦਸੇ ਦੌਰਾਨ ਦੁਖਦਾਈ ਮੌਤ ਹੋ ਗਈ | ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਸੇਵਕ ਸਿੰਘ ਧਰਮਸੋਤ, ਅਸ਼ੋਕ ਕੁਮਾਰ ਭੰਗਰੀਆ, ਜੌਨੀ ਗਰਗ ਐੱਸ.ਡੀ.ਓ. ਸ਼ਹਿਣਾ, ਭਗਵਾਨ ਸਿੰਘ ਭਾਨਾ, ਚਮਕੌਰ ਸਿੰਘ ਸਾਬਕਾ ਸਰਪੰਚ, ਦਲੀਪ ਸਿੰਘ ਸਾਬਕਾ ਪੰਚ, ਨਿਰਮਲ ਸਿੰਘ ਐੱਸ.ਡੀ.ਓ., ਜਸਵੰਤ ਸਿੰਘ ਸਾਬਕਾ ਸਰਪੰਚ, ਸਿਮਰਜੀਤ ਸਿੰਘ ਸਾਬਕਾ ਪੰਚ, ਠੇਕੇਦਾਰ ਗੁਰਦੀਪ ਸਿੰਘ ਮਾਨ, ਸੁਖਵਿੰਦਰ ਸਿੰਘ ਬੱਬੀ, ਲਛਮਣ ਰਾਜਸਥਾਨੀ, ਲਛਮਣ ਰਾਮ ਸਾਬਕਾ ਸਰਪੰਚ ਪੱਖੋ ਕੈਂਚੀਆਂ, ਸੁਖਵਿੰਦਰ ਸਿੰਘ ਧਾਲੀਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਕਾਂਗਰਸੀ ਆਗੂ ਹਾਜ਼ਰ ਸਨ |